ਫੀਫਾ ਅੰਡਰ-17 ਵਿਸ਼ਵ ਕੱਪ ਦੀ ਟਰਾਫੀ ਦਿੱਲੀ ਪਹੁੰਚੀ

08/19/2017 9:56:01 PM

ਨਵੀਂ ਦਿੱਲੀ— ਭਾਰਤ ਦੀ ਮੇਜ਼ਬਾਨੀ 'ਚ ਪਹਿਲੀ ਬਾਰ ਹੋ ਰਹੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਹੁਣ ਥੋੜੇ ਦਿਨ ਰਹਿ ਗਏ ਹਨ। ਇਸ ਟੂਰਨਾਮੈਂਟ ਦੀ ਟਰਾਫੀ ਸ਼ਨੀਵਨਾਰ ਨੂੰ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ ਪਹੁੰਚੀ। 7000 ਤੋਂ ਜ਼ਿਆਦਾ ਬੱਚਿਆਂ ਨੇ ਇਸ ਟਰਾਫੀ ਦਾ ਸ਼ਾਨਦਾਰ ਸਵਾਗਤ ਕੀਤਾ। 
ਪਹਿਲੀ ਬਾਰ 7 ਮਹਿਲਾ ਅਧਿਕਾਰੀਆਂ ਨੂੰ ਬਣਾਇਆ ਗਿਆ ਰੈਫਰੀ
ਸ਼ੁੱਕਰਵਾਰ ਨੂੰ ਰੈਫਰੀਆਂ ਦੀ ਨਿਯੁਕਤੀ ਕੀਤੀ ਗਈ। ਇਤਿਹਾਸ 'ਚ ਪਹਿਲੀ ਬਾਰ 7 ਮਹਿਲਾ ਅਧਿਕਾਰੀਆਂ ਨੂੰ ਵਿਸ਼ਵ ਕੱਪ ਦੇ ਲਈ ਸਹਿਯੋਗੀ ਰੈਫਰੀ ਦੇ ਤੌਰ 'ਤੇ ਚੁਣਿਆ ਗਿਆ ਹੈ। ਫੀਫਾ ਦੀ ਰੈਫਰੀ ਕਮੇਟੀ ਨੇ ਸ਼ੁੱਕਰਵਾਰ ਨੂੰ ਰੈਫਰੀਆਂ ਦੀ 21 ਤੀਕੜੀਆਂ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਸੀ।

PunjabKesari
ਇਸ ਦੌਰਾਨ ਭਾਰਤੀ ਖੇਡ ਜਨਰਲ ਡਾਇਰੈਕਟਰ ਇੰਜੈਤੀ ਸ਼੍ਰੀਨਿਵਾਸ ਨੇ ਕਿਹਾ ਕਿ ਭਾਰਤ 'ਚ ਪਹਿਲੀ ਬਾਰ ਹੋਣ ਵਾਲੇ ਇਸ ਟੂਰਨਾਮੈਂਟ ਦੀ ਇਹ ਟਰਾਫੀ ਅੱਜ ਤੋਂ ਇਕ ਸ਼ਾਨਦਾਰ ਯਾਤਰਾ 'ਤੇ ਜਾਵੇਗੀ। ਸਾਡੇ ਲਈ ਬਹੁਤ ਚੰਗੀ ਕਿਸਮ ਹੈ ਕਿ ਸਾਨੂੰ ਇਸ ਸਫਰ ਨੂੰ ਹਰੀ ਝੰਡੀ ਦਖਾਉਣ ਲਈ ਇਹ ਮੌਕਾ ਮਿਲ ਰਿਹਾ ਹੈ। ਮੈਂ ਉਮੀਦ ਕਰਦਾ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਦਾ ਹਿੱਸਾ ਬਣਨਗੇ।


Related News