''ਫੀਫਾ'' ਭਾਰਤ ਦੇ ਅੰਡਰ-17 ਵਿਸ਼ਵ ਕੱਪ ਮੈਚਾਂ ਨੂੰ ਦਿੱਲੀ ''ਚ ਕਰਾਉਣ ਲਈ ਤਿਆਰ

06/28/2017 5:28:47 PM

ਨਵੀਂ ਦਿੱਲੀ— ਫੀਫਾ ਅੰਡਰ-17 ਵਿਸ਼ਵ ਕੱਪ ਮੈਚ ਮੁੰਬਈ ਤੋਂ ਹਟਾ ਕੇ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕਰਾਉਣ ਨੂੰ ਤਿਆਰ ਹੈ ਕਿਉਂਕਿ ਫੁੱਟਬਾਲ ਦੀ ਚੋਟੀ ਸੰਸਥਾ ਨੇ ਮੇਜ਼ਬਾਨ ਸਰਕਾਰ ਦੀ ਅਪੀਲ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਅਖਿਲ ਭਾਰਤ ਫੁੱਟਬਾਲ ਮਹਾਸੰਘ ਏ. ਆਈ. ਐਫ. ਐਫ. ਸ਼ੁਰੂ 'ਚ ਚਾਹੁੰਦਾ ਸੀ ਕਿ ਭਾਰਤ ਦੇ ਘਰੇਲੂ ਮੈਚਾਂ ਦੀ ਮੇਜ਼ਬਾਨੀ ਮੁੰਬਈ ਕਰੇ ਪਰ ਬਾਅਦ 'ਚ ਉਸ ਨੇ ਖੇਡ ਮੰਤਰਾਲੇ ਦੇ ਦਬਾਅ ਕਾਰਨ ਫੀਫਾ ਨੂੰ ਇਨ੍ਹਾਂ ਮੈਚਾਂ ਨੂੰ ਦਿੱਲੀ 'ਚ ਆਯੋਜਿਤ ਕਰਨ ਨੂੰ ਕਿਹਾ। ਖੇਡ ਮੰਤਰਾਲੇ ਨੂੰ ਲੱਗਦਾ ਹੈ ਕਿ ਰਾਜਧਾਨੀ 'ਚ ਘਰੇਲੂ ਟੀਮ ਦੇ ਮੈਚਾਂ ਦਾ ਆਯੋਜਨ ਕੀਤਾ ਜਾਵੇ। ਇਹ ਪੁੱਛਣ 'ਤੇ ਕਿ ਕੀ ਉਸ ਨੇ ਭਾਰਤ ਦੇ ਰਾਊਂਡ ਰੋਬਿਨ ਮੈਚ ਮੁੰਬਈ ਨੂੰ ਦਿੱਲੀ  'ਚ ਕਰਾਉਣ ਨੂੰ ਆਖਰੀ ਰੂਪ ਦੇ ਦਿੱਤਾ ਹੈ ਤਾਂ ਫੀਫਾ ਦੇ ਟੂਰਨਾਮੈਂਟ ਪ੍ਰਮੁੱਖ ਜੈਮੀ ਯਾਰਜਾ ਨੇ ਪੀ. ਟੀ. ਆਈ. ਨੂੰ ਕਿਹਾ ਕਿ ਅਸੀਂ ਟੂਰਨਾਮੈਂਟ ਲਈ ਸਭ ਤੋਂ ਫਾਇਦੇਮੰਦ ਫੈਸਲਿਆਂ 'ਤੇ ਕੰਮ ਕਰ ਰਹੇ ਹਾਂ। ਅਸੀਂ ਭਾਰਤ ਸਰਕਾਰ ਦੀ ਅਪੀਲ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਹਾਂ ਕਿਉਂਕਿ ਫੀਫਾ ਅੰਡਰ-17 ਵਿਸ਼ਵ ਕੱਪ ਦੇ ਆਯੋਜਨ 'ਚ ਉਹ ਸਾਡੀ ਮੁੱਖ ਸਾਂਝੇਦਾਰੀ ਹੈ। ਬਤੌਰ ਮੇਜ਼ਬਾਨ ਭਾਰਤ ਨੂੰ ਗਰੁੱਪ ਏ-ਵਨ 'ਚ ਰੱਖਿਆ ਜਾਵੇਗਾ ਅਤੇ ਚਾਰ ਟੀਮਾਂ ਦੇ ਗਰੁੱਪ 'ਚ ਨੰਬਰ ਇਕ ਏ-ਵਨ ਟੀਮ ਹੋਵੇਗੀ। ਗਰੁੱਪ ਏ ਦੇ ਮੈਚਾਂ ਦੀ ਮੇਜ਼ਬਾਨੀ ਨਵੀ ਮੁੰਬਈ ਨੂੰ ਕਰਨੀ ਸੀ ਪਰ ਏ. ਆਈ. ਐਫ. ਐਫ. ਦੀ ਅਪੀਲ ਦਾ ਮਤਲਬ ਹੈ ਕਿ ਦਿੱਲੀ ਹੁਣ ਇੰਨ੍ਹਾ ਮੈਚਾਂ ਦੀ ਮੇਜ਼ਬਾਨੀ ਕਰ ਸਕਦੀ ਹੈ ਜਦਕਿ ਨਵੀ ਮੁੰਬਈ ਨੂੰ ਗਰੁੱਪ-ਬੀ ਮੈਚ 'ਤੇ ਹੀ ਸੰਤੋਸ਼ ਕਰਨਾ ਹੋਵੇਗਾ। ਇਕ ਕਰੀਬੀ ਸੂਤਰ ਨੇ ਕਿਹਾ ਕਿ ਫੀਫਾ ਇਨ੍ਹਾਂ ਮੈਚਾਂ ਨੂੰ ਦਿੱਲੀ ਸਥਾਨਤਰਿਤ ਕਰਨ ਦੇ ਬਹੁਤ ਕਰੀਬ ਹੈ।


Related News