BCCI ਨੇ IPL 2024 ਦੇ ਦੋ ਮੈਚਾਂ ਦੀਆਂ ਤਾਰੀਖਾਂ ''ਚ ਕੀਤਾ ਬਦਲਾਅ

Tuesday, Apr 02, 2024 - 06:20 PM (IST)

BCCI ਨੇ IPL 2024 ਦੇ ਦੋ ਮੈਚਾਂ ਦੀਆਂ ਤਾਰੀਖਾਂ ''ਚ ਕੀਤਾ ਬਦਲਾਅ

ਸਪੋਰਟਸ ਡੈਸਕ- IPL 2024 ਦੇ ਹੁਣ ਤਕ ਕੁੱਲ 14 ਮੈਚ ਖੇਡੇ ਜਾ ਚੁੱਕੇ ਹਨ। ਹਰ ਰੋਜ਼ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਬੀਸੀਸੀਆਈ ਨੇ ਹਾਲ ਹੀ 'ਚ ਆਈਪੀਐਲ 2024 ਦੇ ਦੋ ਮੈਚਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ। ਨਿਊਜ਼ ਏਜੰਸੀ ਪੀਟੀਆਈ ਨੇ ਵੀ ਇਹ ਜਾਣਕਾਰੀ ਦਿੱਤੀ ਹੈ।

ਬੀਸੀਸੀਆਈ ਨੇ ਕੋਲਕਾਤਾ ਨਾਈਟ ਰਾਈਡਰਜ਼ (KKR) ਬਨਾਮ ਰਾਜਸਥਾਨ ਰਾਇਲਜ਼ (RR) ਦੇ ਮੈਚ 'ਚ ਬਦਲਾਅ ਕੀਤਾ ਹੈ। ਇਹ ਮੈਚ ਪਹਿਲਾਂ ਈਡਨ ਗਾਰਡਨ 'ਚ 17 ਅਪ੍ਰੈਲ ਨੂੰ ਖੇਡਿਆ ਜਾਣਾ ਸੀ ਪਰ ਹੁਣ ਇਹ ਮੈਚ ਇਕ ਦਿਨ ਪਹਿਲਾਂ 16 ਅਪ੍ਰੈਲ ਨੂੰ ਖੇਡਿਆ ਜਾਵੇਗਾ ਜਦੋਂਕਿ ਦੂਜਾ ਬਦਲਾਅ ਗੁਜਰਾਤ ਟਾਈਟਨਸ (GT) ਅਤੇ ਦਿੱਲੀ ਕੈਪੀਟਲਸ (DC ਵਿਚਾਲੇ ਹੋਏ ਮੈਚ 'ਚ ਕੀਤਾ ਗਿਆ ਹੈ। ਗੁਜਰਾਤ-ਦਿੱਲੀ ਮੈਚ ਪਹਿਲਾਂ 16 ਅਪ੍ਰੈਲ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਣਾ ਸੀ ਪਰ ਹੁਣ ਇਹ ਮੈਚ 17 ਅਪ੍ਰੈਲ ਨੂੰ ਖੇਡਿਆ ਜਾਵੇਗਾ।

ਦਰਅਸਲ, ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ ਤੇ IPL ਦੇ 17ਵੇਂ ਸੀਜ਼ਨ ਦੇ ਮੈਚ ਖੇਡੇ ਜਾ ਰਹੇ ਹਨ। BCCI ਨੇ IPL 2024 ਦੇ ਦੋ ਮੈਚਾਂ ਦੀਆਂ ਤਰੀਕਾਂ 'ਚ ਵੱਡਾ ਬਦਲਾਅ ਕੀਤਾ ਹੈ। ਨਰਾਤੇ ਅਪ੍ਰੈਲ ਮਹੀਨੇ 'ਚ ਹਨ ਤੇ ਰਾਮ ਨੌਮੀ ਦੇ ਦਿਨ ਸੁਰੱਖਿਆ ਕਾਰਨਾਂ ਕਰਕੇ ਆਈਪੀਐਲ ਦੇ ਮੌਜੂਦਾ ਸੀਜ਼ਨ ਦੇ ਦੋ ਮੈਚਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਗਿਆ।

ਕੇਕੇਆਰ ਬਨਾਮ ਰਾਜਸਥਾਨ ਰਾਇਲਜ਼ ਵਿਚਾਲੇ ਮੈਚ 17 ਅਪ੍ਰੈਲ ਨੂੰ ਰਾਮ ਨੌਮੀ ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾਣਾ ਸੀ ਪਰ ਹੁਣ ਇਹ ਮੈਚ ਇਕ ਦਿਨ ਪਹਿਲਾਂ ਯਾਨੀ 16 ਅਪ੍ਰੈਲ ਨੂੰ ਖੇਡਿਆ ਜਾਵੇਗਾ ਕਿਉਂਕਿ ਕੋਲਕਾਤਾ ਪੁਲਿਸ ਨੇ ਮੈਚ ਲਈ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ। . ਅਜਿਹੇ 'ਚ BCCI ਕੋਲ IPL 2024 ਦੇ ਇਸ ਮੈਚ ਦੀ ਤਰੀਕ ਬਦਲਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ।


author

Tarsem Singh

Content Editor

Related News