ਫੀਫਾ ਨੇ ਉਰੂਗਵੇ ਫੁੱਟਬਾਲ ਸੰਘ ਦਾ ਕਾਮਕਾਜ ਆਪਣੇ ਕੰਟਰੋਲ ''ਚ ਲਿਆ
Wednesday, Aug 22, 2018 - 02:22 PM (IST)
ਮੋਂਟੇਵਿਦਿਯੋ : ਫੀਫਾ ਨੇ ਉਰੂਗਵੇ ਫੁੱਟਬਾਲ ਸੰਘ ਦੇ ਪ੍ਰਧਾਨ ਵਿਲਮਰ ਵਾਲਡੇਜ ਦੇ ਅਸਤੀਫੇ ਦੇ ਬਾਅਦ ਸੰਘ 'ਚ ਪੈਦਾ ਹੋਏ ਵਿਗਾੜ ਨੂੰ ਦੇਖਦੇ ਹਏ ਉਸ ਦਾ ਕਾਮਕਾਜ ਆਪਣੇ ਕੰਟਰੋਲ 'ਚ ਲੈ ਲਿਆ ਹੈ। ਵਾਲਟੇਜ਼ ਨੇ ਪਿਛਲੇ ਮਹੀਨੇ ਅਚਾਨਕ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਥਾਨਕ ਮੀਡੀਆ ਨੇ ਫੀਫਾ ਦੇ ਇਕ ਪੱਤਰ ਦੇ ਹਵਾਲੇ ਨਾਲ ਆਪਣੀ ਖਬਰ 'ਚ ਦੱਸਿਆ ਕਿ ਫੀਫਾ ਨੇ ਏ. ਯੂ. ਐੱਫ. 'ਚ ਕਾਮਕਾਜ ਸਹੀ ਕਰਨ ਦੇ ਮਕਸਦ ਨਾਲ ਇਕ ਰੈਗੁਲਰ ਕਮੇਟੀ ਬਣਾਈ ਹੈ। ਫੀਫਾ ਦੀ ਇਹ ਕਮੇਟੀ 28 ਫਰਵਰੀ, 2019 ਤੱਕ ਏ. ਯੂ. ਐੱਫ. ਦੇ ਕਾਮਕਾਜ਼ ਦੇ ਪ੍ਰਬੰਧਨ ਦਾ ਜ਼ਿੰਮਾ ਸੰਭਾਲੇਗੀ ਅਤੇ ਨਵੀਆਂ ਚੋਣਾਂ ਦੀ ਵਿਵਸਥਾ ਕਰੇਗੀ।