ਫੀਫਾ ਨੇ ਬੰਗਲਾਦੇਸ਼ ''ਚ ਖਿਡਾਰੀਆਂ ਦੀ ਹੜਤਾਲ ਦਾ ਕੀਤਾ ਸਮਰਥਨ
Wednesday, Oct 23, 2019 - 09:21 PM (IST)

ਢਾਕਾ— ਕ੍ਰਿਕਟ ਦੇ ਸੰਸਾਰਕ ਖਿਡਾਰੀ ਪ੍ਰਤੀਨਿਧ ਸਮੂਹ ਨੇ ਤਨਖਾਹ ਅਤੇ ਹੋਰ ਫਾਇਦਿਆਂ ਨੂੰ ਲੈ ਕੇ ਬੰਗਲਾਦੇਸ਼ ਵਿਚ ਜਾਰੀ ਖਿਡਾਰੀਆਂ ਦੀ ਹੜਤਾਲ ਦਾ ਸਮਰਥਨ ਕੀਤਾ ਹੈ। ਖਿਡਾਰੀਆਂ ਨੇ ਸੋਮਵਾਰ ਨੂੰ ਹੜਤਾਲ ਸ਼ੁਰੂ ਕੀਤੀ ਅਤੇ ਇਸ ਵਿਚ ਰਾਸ਼ਟਰੀ ਟੀਮ ਦੇ ਕਈ ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ 'ਚ ਨਵੰਬਰ ਦੀ ਸ਼ੁਰੂਆਤ ਵਿਚ ਹੋਣ ਵਾਲੇ ਭਾਰਤ ਦੌਰੇ 'ਤੇ ਸੰਕਟ ਦੇ ਬੱਦਲ ਛਾ ਗਏ ਹਨ।
ਅੰਤਰਰਾਸ਼ਟਰੀ ਕ੍ਰਿਕਟਰਸ ਸੰਘ ਦੇ ਮਹਾਸੰਘ (ਫੀਫਾ) ਨੇ ਸਹੀ ਹਾਲਾਤ ਲਈ ਇਕਜੁੱਟ ਹੋ ਕੇ ਕਦਮ ਚੁੱਕਣ ਲਈ ਖਿਡਾਰੀਆਂ ਦੀ ਸ਼ਲਾਘਾ ਕੀਤੀ ਹੈ। ਫੀਫਾ ਦੇ ਕਾਰਜਕਾਰੀ ਪ੍ਰਧਾਨ ਟੋਨੀ ਆਯਰਿਸ਼ ਨੇ ਬਿਆਨ ਜਾਰੀ ਕਰ ਕੇ ਖਿਡਾਰੀਆਂ ਦਾ ਸਮਰਥਨ ਕੀਤਾ। ਆਇਰਿਸ਼ ਨੇ ਕਿਹਾ ਕਿ ਬੰਗਲਾਦੇਸ਼ ਵਿਚ ਖਿਡਾਰੀਆਂ ਦੇ ਇਕਜੁੱਟ ਹੋਣ ਲਈ ਚੁਣੌਤੀਪੂਰਨ ਮਾਹੌਲ ਦੇ ਬਾਵਜੂਦ ਇਸ ਤਰ੍ਹਾਂ ਹੋਇਆ। ਇਹ ਸਪੱਸ਼ਟ ਸੰਕੇਤ ਹਨ ਕਿ ਮਹੱਤਵਪੂਰਨ ਕ੍ਰਿਕਟ ਦੇਸ਼ ਵਿਚ ਖਿਡਾਰੀਆਂ ਨਾਲ ਜਿਸ ਤਰ੍ਹਾਂ ਨਾਲ ਵਰਤਾਓ ਕੀਤਾ ਜਾਂਦਾ ਹੈ, ਉਸ ਵਿਚ ਬਦਲਾਅ ਦੀ ਜ਼ਰੂਰਤ ਹੈ।