FIFA 2022: ਸੇਨੇਗਲ ਨੇ ਮੇਜ਼ਬਾਨ ਕਤਰ ਨੂੰ 3-1 ਨਾਲ ਹਰਾ ਕੇ ਖੋਲ੍ਹਿਆ ਖਾਤਾ
Friday, Nov 25, 2022 - 10:08 PM (IST)
ਸਪੋਰਟਸ ਡੈਸਕ : ਸੇਨੇਗਲ ਨੇ ਸ਼ੁੱਕਰਵਾਰ ਨੂੰ ਮੇਜ਼ਬਾਨ ਟੀਮ ਕਤਰ ਨੂੰ 3-1 ਨਾਲ ਹਰਾ ਕੇ ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਕੰਢੇ 'ਤੇ ਪਹੁੰਚਾ ਦਿੱਤਾ। ਕਤਰ ਦੇ ਡਿਫੈਂਡਰ ਬੂਲੇਮ ਖੂਖੀ ਦੀ ਗਲਤੀ ਦਾ ਫਾਇਦਾ ਉਠਾਉਂਦੇ ਹੋਏ ਸਟ੍ਰਾਈਕਰ ਬੌਲੇ ਦਯਾ ਨੇ ਪਹਿਲਾ ਗੋਲ ਕੀਤਾ। ਦੂਜੇ ਹਾਫ ਦੀ ਸ਼ੁਰੂਆਤ 'ਚ ਫਮਾਰਾ ਡੀ ਨੇ ਟੀਮ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ।
ਕਤਰ ਲਈ ਬਦਲਵੇਂ ਖਿਡਾਰੀ ਮੁਹੰਮਦ ਮੁੰਤਰੀ ਨੇ ਗੋਲ ਕੀਤਾ ਪਰ ਬਾਂਬਾ ਡਿਆਂਗ ਨੇ ਛੇ ਮਿੰਟ ਬਾਅਦ ਗੋਲ ਕਰਕੇ ਸੇਨੇਗਲ ਨੂੰ 3-1 ਦੀ ਬੜ੍ਹਤ ਦਿਵਾਈ। ਕਤਰ ਆਪਣੇ ਦੋਵੇਂ ਮੈਚ ਹਾਰ ਚੁੱਕਾ ਹੈ ਅਤੇ ਜੇਕਰ ਨੀਦਰਲੈਂਡ ਆਪਣੇ ਗਰੁੱਪ ਏ ਦੇ ਦੂਜੇ ਮੈਚ ਵਿੱਚ ਇਕਵਾਡੋਰ ਨਾਲ ਡਰਾਅ ਕਰਦਾ ਹੈ ਤਾਂ ਮੇਜ਼ਬਾਨ ਟੀਮ ਬਾਹਰ ਹੋ ਜਾਵੇਗੀ।