FIFA 2022 : ਸਪੇਨ ਵਿਸ਼ਵ ਕੱਪ ਤੋਂ ਬਾਹਰ, ਪੈਨਲਟੀ ਸ਼ੂਟਆਊਟ ''ਚ ਮੋਰਕੋ ਨੇ 3-0 ਨਾਲ ਹਰਾਇਆ
Wednesday, Dec 07, 2022 - 01:14 AM (IST)

ਸਪੋਰਟਸ ਡੈਸਕ : ਅਲ ਰਿਆਨ ਦੇ ਐਜੂਕੇਸ਼ਨ ਸਿਟੀ ਸਟੇਡੀਅਮ 'ਚ ਖੇਡੇ ਗਏ ਇਕ ਰੋਮਾਂਚਕ ਮੈਚ 'ਚ ਮੋਰਕੋ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ 'ਚ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ 16 ਦੇ ਮੈਚ 'ਚ ਵਾਧੂ ਸਮੇਂ 'ਚ ਸਕੋਰ 0-0 ਹੋਣ 'ਤੇ ਦੋਵੇਂ ਟੀਮਾਂ ਪੈਨਲਟੀ ਲਈ ਗਈਆਂ ਪਰ ਪੈਨਲਟੀ ਨਾਲ ਮੋਰਾਕੋ ਨੇ 3-0 ਦੀ ਲੀਡ ਲੈ ਲਈ ਅਤੇ ਜਿੱਤ ਦਰਜ ਕੀਤੀ। ਇਸ ਨਾਲ ਮੋਰਕੋ 12 ਸਾਲ ਬਾਅਦ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਅਫ਼ਰੀਕੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ 2010 ਵਿੱਚ ਘਾਨਾ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਸੀ।
ਪੈਨਲਟੀ ਕਿੱਕ ਦੀ ਸ਼ੁਰੂਆਤ ਮੋਰਕੋ ਦੇ ਅਬਦੇਲਹਾਮਿਦ ਸਾਬੀਰੀ ਨੇ ਕੀਤੀ ਜਿਸ ਦੀ ਪਹਿਲੀ ਕੋਸ਼ਿਸ਼ ਸਫ਼ਲ ਰਹੀ। ਜਵਾਬ ਵਿੱਚ ਸਪੇਨ ਦਾ ਪਾਬਲੋ ਸਾਰਾਬੀਆ ਨਾਕਾਮ ਰਿਹਾ। ਇਸ ਤੋਂ ਬਾਅਦ ਮੋਰਕੋ ਦੇ ਹਕੀਮ ਨੇ ਦੂਜਾ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਸਪੇਨ ਦਾ ਦੂਜਾ ਪੈਨਲਟੀ ਲੈਣ ਵਾਲਾ ਕਾਰਲੋਸ ਸੋਲਰ ਅਸਫਲ ਰਿਹਾ। ਸਪੇਨ ਦੇ ਖਿਡਾਰੀਆਂ ਨੇ ਉਸ ਸਮੇਂ ਸਾਹ ਰੋਕ ਲਿਆ ਜਦੋਂ ਮੋਰਾਕੋ ਆਪਣਾ ਤੀਜਾ ਪੈਨਲਟੀ ਗੁਆ ਬੈਠਾ ਪਰ ਸਪੇਨ ਦਾ ਸਰਜੀਓ ਇੱਕ ਵਾਰ ਫਿਰ ਪੈਨਲਟੀ ਤੋਂ ਖੁੰਝ ਗਏ। ਅੰਤ ਵਿੱਚ ਮੋਰਕੋ ਦੇ ਅਚਰਾਫ ਹਕੀਮੀ ਨੇ ਗੋਲ ਕਰਕੇ ਆਪਣੀ ਟੀਮ ਨੂੰ 3-0 ਦੀ ਅਜੇਤੂ ਬੜ੍ਹਤ ਦਿਵਾਈ।