ਭਾਰਤੀ ਅੰਡਰ-17 ਮਹਿਲਾ ਵਿਸ਼ਵ ਕੱਪ ਟੀਮ ਦੇ ਮੁੱਖ ਕੋਚ ਬਣੇ ਥਾਮਸ ਡੇਨੇਰਬੀ

Sunday, Nov 10, 2019 - 10:59 AM (IST)

ਭਾਰਤੀ ਅੰਡਰ-17 ਮਹਿਲਾ ਵਿਸ਼ਵ ਕੱਪ ਟੀਮ ਦੇ ਮੁੱਖ ਕੋਚ ਬਣੇ ਥਾਮਸ ਡੇਨੇਰਬੀ

ਨਵੀਂ ਦਿੱਲੀ— ਸਵੀਡਨ ਦੇ ਥਾਮਸ ਡੇਨੇਰਬੀ ਨੂੰ ਸ਼ਨੀਵਾਰ ਨੂੰ ਫੀਫਾ ਅੰਡਰ-17 ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ। ਯੂਏਫਾ ਪ੍ਰੋ ਡਿਪਲੋਮਾ ਪ੍ਰਾਪਤ ਡੇਨੇਰਬੀ ਨੂੰ ਕੋਚਿੰਗ ਦਾ 30 ਸਾਲਾਂ ਦਾ ਤਜਰਬਾ ਹੈ ਜਿਸ 'ਚ ਉਨ੍ਹਾਂ ਨੇ ਸਵੀਡਨ ਦੀ ਮਹਿਲਾ ਰਾਸ਼ਟਰੀ ਟੀਮ ਨੂੰ 2011 'ਚ ਫੀਫਾ ਵਰਲਡ ਕੱਪ 'ਚ ਤੀਜੇ ਸਥਾਨ ਅਤੇ 2012 ਲੰਡਨ ਓਲੰਪਿਕ 'ਚ ਕੁਆਰਟਰ ਫਾਈਨਲ ਤਕ ਪਹੁੰਚਾਇਆ ਸੀ। ਇਸ ਤੋਂ ਪਹਿਲਾਂ ਉਹ ਨਾਈਜੀਰੀਆਈ ਰਾਸ਼ਟਰੀ ਟੀਮ ਨਾਲ ਜੁੜੇ ਸਨ। ਸਰਬ ਭਾਰਤੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਕਿਹਾ, ''ਥਾਮਸ ਮਹਿਲਾ ਅੰਡਰ-17 ਟੀਮ ਲਈ 2020 ਫੀਫਾ ਅੰਡਰ-17 ਮਹਿਲਾ ਵਰਲਡ ਕੱਪ ਨੂੰ ਧਿਆਨ 'ਚ ਰਖਦੇ ਹੋਏ ਕੋਚ ਅਹੁਦੇ ਲਈ ਸਹੀ ਦਾਅਵੇਦਾਰ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਆਪਣੇ ਅਪਾਰ ਤਜਰਬੇ ਨਾਲ ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਭਵਿੱਖ ਦੀ ਪੀੜ੍ਹੀ ਦੀ ਮਦਦ ਕਰਨਗੇ।''


author

Tarsem Singh

Content Editor

Related News