ਫਿਡੇ ਆਨਲਾਈਨ ਦਿਵਿਆਂਗ ਸ਼ਤਰੰਜ ਓਲੰਪਿਆਡ- ਅਜਰਬੈਜਾਨ ਨੂੰ ਹਰਾ ਕੇ ਭਾਰਤ ਨੇ ਜਿੱਤ ਨਾਲ ਕੀਤੀ ਸ਼ੁਰੂਆਤ

Monday, Nov 23, 2020 - 03:28 AM (IST)

ਫਿਡੇ ਆਨਲਾਈਨ ਦਿਵਿਆਂਗ ਸ਼ਤਰੰਜ ਓਲੰਪਿਆਡ- ਅਜਰਬੈਜਾਨ ਨੂੰ ਹਰਾ ਕੇ ਭਾਰਤ ਨੇ ਜਿੱਤ ਨਾਲ ਕੀਤੀ ਸ਼ੁਰੂਆਤ

ਨਵੀਂ ਦਿੱਲੀ (ਨਿਕਲੇਸ਼ ਜੈਨ)– ਸ਼ਤਰੰਜ ਦੁਨੀਆ ਦੀ ਪਹਿਲੀ ਅਜਿਹੀ ਖੇਡ ਬਣ ਗਈ ਹੈ, ਜਿਸ ਵਿਚ ਮੁੱਖ ਧਾਰਾ ਦੇ ਸ਼ਤਰੰਜ ਆਨਲਾਈਨ ਓਲੰਪਿਆਡ ਵਿਚ 184 ਦੇਸ਼ਾਂ ਦੀਆਂ ਸਫਲ ਪ੍ਰਤੀਯਿਗਤਾਵਾਂ ਤੋਂ ਬਾਅਦ ਹੁਣ ਦਿਵਿਆਂਗ ਖਿਡਾਰੀਆਂ ਲਈ ਵੀ ਸ਼ਤਰੰਜ ਓਲੰਪਿਆਡ ਦਾ ਆਯੋਜਨ ਹੋ ਗਿਆ ਹੈ। ਪ੍ਰਤੀਯੋਗਿਤਾ ਵਿਚ ਅਜੇ ਗਰੁੱਪ ਗੇੜ ਦੇ 7 ਰਾਊਂਡ ਹੋਣੇ ਹਨ, ਜਿਨ੍ਹਾਂ ਵਿਚ ਤਕਰੀਬਨ 50 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।
ਭਾਰਤੀ ਟੀਮ ਵਿਚ ਸਾਬਕਾ ਜੇਤੂ ਸ਼ਸ਼ੀਕਾਂਤ ਕੁਤਵਾਲ, ਰਾਸ਼ਟਰੀ ਨੇਤਰਹੀਣ ਜੇਤੂ ਕਿਸ਼ਨ ਗਾਂਗੁਲੀ, ਨਵੀਨ ਕੁਮਾਰ ਤੇ ਸਾਬਕਾ ਵਿਸ਼ਵ ਦਿਵਿਆਂਗ ਚੈਂਪੀਅਨ ਜੇਨਿਥਾ ਅੰਟੋ ਸ਼ਾਮਲ ਹਨ। ਪਹਿਲੇ ਰਾਊਂਡ ਵਿਚ ਭਾਰਤ ਨੇ ਅਜਰਬੈਜਾਨ 'ਤੇ 3-1 ਨਾਲ ਜਿੱਤ ਦਰਜ ਕਰਦੇ ਹੋਏ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ, ਜਿਸ ਵਿਚ ਨਵੀਨ ਨੂੰ ਛੱਡ ਕੇ ਬਾਕੀ ਤਿੰਨੇ ਖਿਡਾਰੀਆਂ ਨੇ ਆਪਣੇ ਮੁਕਾਬਲੇ ਜਿੱਤੇ ਹਨ ਤੇ ਦੂਜੇ ਰਾਊਂਡ ਵਿਚ ਭਾਰਤ ਦਾ ਸਾਹਮਣਾ ਅਰਜਨਟੀਨਾ ਨਾਲ ਹੋਵੇਗਾ।


author

Gurdeep Singh

Content Editor

Related News