ਫਿਡੇ ਗ੍ਰੈਂਡ ਸਵਿਸ : ਸ਼ਸ਼ੀਕਿਰਣ ਨੂੰ ਹਰਾ ਕੇ ਅਲੀਰੇਜਾ ਬਣਿਆ ਵਿਸ਼ਵ ਨੰਬਰ-4

11/06/2021 3:27:06 AM

ਰੀਗਾ (ਲਾਤੀਵੀਆ) (ਨਿਕਲੇਸ਼ ਜੈਨ)- ਫਿਡੇ ਗ੍ਰੈਂਡ ਸਵਿਸ ਵਿਚ 8 ਰਾਊਂਡਾਂ ਤੋਂ ਬਾਅਦ ਭਾਰਤ ਦਾ ਕ੍ਰਿਸ਼ਣ ਸ਼ਸ਼ੀਕਿਰਣ ਨੂੰ ਫਰਾਂਸ ਦੇ ਅਲੀਰੇਜਾ ਫਿਰੌਜਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕਾਲੋ ਮੋਹਰਿਆਂ ਨਾਲ ਖੇਡ ਰਿਹਾ ਸ਼ਸ਼ੀਕਿਰਣ ਜਾਕੋ ਪਿਯਾਨੋ ਓਪਨਿੰਗ ਵਿਚ 43 ਚਾਲਾਂ ਵਿਚ ਇਹ ਮੁਕਾਬਲਾ ਹਾਰ ਗਿਆ।

ਇਹ ਖ਼ਬਰ ਪੜ੍ਹੋ- ਕੇਪਟਾਊਨ 'ਚ ਹੋਵੇਗਾ ਭਾਰਤ ਤੇ ਦੱਖਣੀ ਅਫਰੀਕਾ ਸੀਰੀਜ਼ ਦਾ ਤੀਜਾ ਟੈਸਟ


ਇਸ ਜਿੱਤ ਦੇ ਨਾਲ ਹੀ 18 ਸਾਲਾ ਅਲੀਰੇਜਾ ਫਿਰੌਜਾ ਲਾਈਵ ਰੇਟਿੰਗ ਵਿਚ 2784 ਅੰਕਾਂ ਨਾਲ ਵਿਸ਼ਵ ਦਾ ਨੰਬਰ-4 ਖਿਡਾਰੀ ਬਣ ਗਿਆ ਹੈ ਤੇ ਨਾਲ ਹੀ ਟੂਰਨਾਮੈਂਟ ਵਿਚ ਹੁਣ ਉਸਦੀ ਬੜ੍ਹਤ ਹੋਰ ਮਜ਼ਬੂਤ ਹੋ ਗਈ ਹੈ ਤੇ ਜੇਕਰ ਉਹ ਬਚੇ ਹੋਏ ਤਿੰਨ ਰਾਊਂਡਾਂ ਵਿਚ ਖਿਤਾਬ ਜਿੱਤਣ ਵਿਚ ਸਫਲ ਰਹਿੰਦਾ ਹੈ ਤਾਂ ਫਿਡੇ ਕੈਂਡੀਡੇਟ ਪਹੁੰਚਣ ਵਾਲਾ ਇਤਿਹਾਸ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਜਾਵੇਗਾ। ਮਹਿਲਾ ਵਰਗ ਵਿਚ ਆਰ. ਵੈਸ਼ਾਲੀ ਨੇ ਰੂਸ ਦੀ ਅਲਿਨਾ ਬਿਵੋਲ ਨੂੰ ਤੇ ਪਦਮਿਨੀ ਰਾਊਤ ਨੇ ਸਪੇਨ ਦੀ ਮਾਰੀਆ ਫਲੋਰਿਸ ਨੂੰ ਹਰਾਇਆ ਜਦਕਿ ਹਰਿਕਾ ਦ੍ਰੋਣਾਵਲੀ ਨੇ ਰੂਸ ਦੀ ਓਲਗਾ ਬਡੇਲਕਾ ਨਾਲ ਤੇ ਵੰਤਿਕਾ ਅਗਰਵਾਲ ਨੇ ਸਵਿਟਜ਼ਰਲੈਂਡ ਦੀ ਪਿਆ ਕ੍ਰਾਮਲਿੰਗ ਨਾਲ ਬਾਜ਼ੀ ਡਰਾਅ ਖੇਡੀ।

ਇਹ ਖ਼ਬਰ ਪੜ੍ਹੋ- T20 WC, NZ v NAM : ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News