ਫੀਡੇ ਕੈਂਡੀਡੇਟਸ ਸ਼ਤਰੰਜ : ਨੇਪੋਮਿੰਸੀ ਤੇ ਫਾਬੀਆਨੋ ਮੁੜ ਜਿੱਤੇ

06/26/2022 2:52:22 PM

ਮੈਡ੍ਰਿਡ, ਸਪੇਨ (ਨਿਕਲੇਸ਼ ਜੈਨ)- ਫੀਡੇ ਕੈਂਡੀਡੇਟ 2022 ਦਾ ਹੁਣ ਅੱਧਾ ਗੇੜ ਪੂਰਾ ਹੋ ਚੁੱਕਾ ਹੈ ਤੇ ਕੁਲ 14 'ਚੋਂ 7 ਰਾਉਂਡ ਦੇ ਬਾਅਦ ਅਜਿਹਾ ਲਗ ਰਿਹਾ ਹੈ ਕਿ ਰੂਸ ਦੇ ਯਾਨ ਨੇਪੋਮਿੰਸੀ ਤੇ ਯੂ. ਐੱਸ. ਏ. ਦੇ ਫਾਬੀਆਨੋ ਕਾਰੂਆਨਾ ਦੇ ਦਰਮਿਆਨ ਇਕ ਵੱਖ ਹੀ ਦੌੜ ਚਲ ਰਹੀ ਹੈ ਤੇ ਫਿਲਹਾਲ ਇਹ ਸਾਫ ਲਗ ਰਿਹਾ ਹੈ ਕਿ ਖਿਤਾਬ ਇਨ੍ਹਾਂ ਦੋਵਾਂ 'ਚੋਂ ਕੋਈ ਇਕ ਹੀ ਜਿੱਤੇਗਾ। 

ਸਤਵੇਂ ਰਾਊਂਡ 'ਚ ਯਾਨ ਨੇਪੋਮਿੰਸੀ ਨੇ ਹੰਗਰੀ ਦੇ ਰਿਚਰਡ ਰਾਪੋਰਟ ਦੀ ਚੁਣੌਤੀ ਨੂੰ ਢਹਿ-ਢੇਰੀ ਕਰਦੇ ਹੋਏ ਪ੍ਰਤੀਯੋਗਿਤਾ 'ਚ ਆਪਣੀ ਚੌਥੀ ਜਿੱਤ ਦਰਜ ਕੀਤੀ ਹੈ ਜਦਕਿ ਫਾਬੀਆਨੋ ਕਾਰੂਆਨਾ ਨੇ ਅਜਰਬੈਜਾਨ ਦੇ ਤੈਮੂਰ ਰਦਜਾਬੋਵ ਨੂੰ ਮਾਤ ਦਿੰਦੇ ਹੋਏ ਆਪਣੀ ਤੀਜੀ ਜਿੱਤ ਹਾਸਲ ਕੀਤੀ ਹੈ।

ਕਾਲੇ ਮੋਹਰਿਆਂ ਨਾਲ ਨੇਪੋਮਿੰਸੀ ਨੇ ਪੇਟ੍ਰੋਫ ਡਿਫੈਂਸ 'ਚ 42 ਚਾਲਾਂ 'ਚ ਤੇ ਕਾਰੂਆਨਾ ਨੇ ਸਫੈਦ ਮੋਹਰਿਆਂ ਨਾਲ ਸਿਸਲੀਅਨ ਓਪਨਿੰਗ 'ਚ 56 ਚਾਲਾਂ 'ਚ ਬਾਜ਼ੀ ਆਪਣੇ ਨਾਂ ਕੀਤੀ। ਅੰਕ ਸੂਚੀ 'ਚ ਨੇਪੋਮਿੰਸੀ 5.5 ਅੰਕ ਬਣਾ ਕੇ ਪਹਿਲੇ ਤਾਂ ਕਾਰੂਆਨਾ 5 ਅੰਕ ਬਣਾ ਕੇ ਦੂਜੇ ਸਥਾਨ 'ਤੇ ਚਲ ਰਹੇ ਹਨ ਜਦਕਿ ਤੀਜੇ ਸਥਾਨ 'ਤੇ ਚਲ ਰਹੇ ਯੂ. ਐੱਸ. ਏ. ਦੇ ਨਾਕਾਮੁਰਾ ਦੇ 3.5 ਅੰਕ ਹਨ। 


Tarsem Singh

Content Editor

Related News