ਫੀਡੇ ਕੈਂਡੀਡੇਟਸ ਸ਼ਤਰੰਜ : ਨੇਪੋਮਿੰਸੀ ਦੀ ਇਕ ਹੋਰ ਜਿੱਤ, ਬੜ੍ਹਤ ਬਰਕਰਾਰ

Friday, Jun 24, 2022 - 07:21 PM (IST)

ਫੀਡੇ ਕੈਂਡੀਡੇਟਸ ਸ਼ਤਰੰਜ : ਨੇਪੋਮਿੰਸੀ ਦੀ ਇਕ ਹੋਰ ਜਿੱਤ, ਬੜ੍ਹਤ ਬਰਕਰਾਰ

ਮੈਡ੍ਰਿਡ, ਸਪੇਨ (ਨਿਕਲੇਸ਼ ਜੈਨ)- ਫੀਡੇ ਕੈਂਡੀਡੇਟ 2022 'ਚ ਦੂਜੇ ਬ੍ਰੇਕ ਤੋਂ ਠੀਕ ਪਹਿਲਾਂ ਰੂਸ ਦੇ ਯਾਨ ਨੇਪੋਮਿੰਸੀ ਨੇ ਪ੍ਰਤੀਯੋਗਿਤਾ 'ਚ ਇਕ ਹੋਰ ਵੱਡੀ ਜਿੱਤ ਦਰਜ ਕਰਦੇ ਹੋਏ ਆਪਣੀ ਸਿੰਗਲ ਬੜ੍ਹਤ ਨੂੰ ਕਾਇਮ ਰੱਖਿਆ ਹੈ। ਨੇਪੋਮਿੰਸੀ ਨੇ ਪੋਲੈਂਡ ਦੇ ਵਿਸ਼ਵ ਕੱਪ ਜੇਤੂ ਯਾਨ ਡੂਡਾ ਨੂੰ ਹਰਾਇਆ, ਨਾਲ ਹੀ ਯੂ. ਐੱਸ. ਏ. ਦੇ ਫਾਬੀਆਨੋ ਕਾਰੂਆਾ ਵੀ ਫਰਾਂਸ ਦੇ ਅਲੀਰੇਜਾ ਫਿਰੌਜ਼ਾ ਨੂੰ ਮਾਤ ਦਿੰਦੇ ਹੋਏ ਅੱਧੇ ਅੰਕ ਦੇ ਫ਼ਰਕ ਨਾਲ ਦੂਜੇ ਸਥਾਨ 'ਤੇ ਬਣੇ ਹੋਏ ਹਨ। 

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ ਤੇ ਕੌਣ ਹੋਈ ਬਾਹਰ

ਨੇਪੋਮਿੰਸੀ ਨੇ ਸਫ਼ੈਦ ਮੋਹਰਿਆਂ ਨਾਲ ਰੇਟੀ ਓਪਨਿੰਗ ਖੇਡਦੇ ਹੋਏ ਸ਼ੁਰੂਆਤ ਤੋਂ ਹੀ ਆਪਣੇ ਪਿਆਦੇ ਨਾਲ ਜ਼ੋਰਦਾਰ ਹਮਲਾ ਕੀਤਾ ਤੇ ਲਗਾਤਾਰ ਸਥਿਤੀ ਬਿਹਤਰ ਕਰਦੇ ਹੋਏ 35 ਚਾਲਾਂ 'ਚ ਬਾਜ਼ੀ ਜਿੱਤ ਲਈ। ਕਾਰੁਆਨਾ ਨੇ ਕਾਲੇ ਮੋਹਰਿਆਂ ਨਾਲ ਕਲੋਸ ਕੇਟਾਲਨ 'ਚ ਫਰਾਂਸ ਦੇ ਅਲੀਰੇਜ਼ਾ ਨੂੰ 42 ਚਾਲਾਂ 'ਚ ਹਰਾਇਆ। 

ਇਹ ਵੀ ਪੜ੍ਹੋ : ਭਾਰਤ ਖ਼ਿਲਾਫ਼ ਸਫ਼ੈਦ ਗੇਂਦ ਦੀ ਸੀਰੀਜ਼ ਤੋਂ ਬਾਹਰ ਹੋਏ ਇੰਗਲੈਂਡ ਦੇ ਸਪਿਨਰ ਆਦਿਲ ਰਾਸ਼ਿਦ

ਹੋਰਨਾਂ ਦੋ ਮੁਕਾਬਲਿਆਂ 'ਚ ਅਜਰਬੈਜਾਨ ਦੇ ਤੈਮੂਰ ਰਦਜਾਬੋਵ ਤੋਂ ਹੰਗਰੀ ਦੇ ਰਿਚਰਡ ਰਾਪੋਰਟ ਨੇ ਤਾਂ ਚੀਨ ਦੇ ਡਿੰਗ ਲੀਰੇਨ ਤੋਂ ਯੂ. ਐੱਸ. ਏ. ਦੇ ਹਿਕਾਰੂ ਨਾਕਾਮੁਰਾ ਨੇ ਬਾਜ਼ੀ ਡਰਾਅ ਖੇਡੀ। ਕੁਲ 14 ਰਾਊਂਡ ਦੇ ਇਸ ਟੂਰਨਾਮੈਂਟ 'ਚ 6 ਰਾਊਂਡ ਦੇ ਬਾਅਦ ਨੇਪੋਮਿੰਸੀ 4.5 ਤਾਂ ਫਾਬੀਆਨੋ ਕਾਰੂਆਨਾ 4 ਅੰਕ  ਬਣਾ ਕੇ ਪਹਿਲੇ ਦੋ ਸਥਾਨਾਂ 'ਤੇ ਬਣੇ ਹੋਏ ਹਨ। ਫੀਡੇ ਕੈਂਡੀਡੇਟਸ ਜਿੱਤਣ ਵਾਲਾ ਖਿਡਾਰੀ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦੇ ਤਾਜ ਨੂੰ ਚੁਣੌਤੀ ਦੇਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News