ਫਿਡੇ ਕੈਂਡੀਡੇਟ ਸ਼ਤਰੰਜ : ਅਨੀਸ਼ ਗਿਰੀ ਨੇ ਕਰੂਆਨਾ ਨੂੰ ਹਰਾ ਕੇ ਕੀਤਾ ਉਲਟਫੇਰ

Tuesday, Apr 27, 2021 - 03:36 AM (IST)

ਫਿਡੇ ਕੈਂਡੀਡੇਟ ਸ਼ਤਰੰਜ : ਅਨੀਸ਼ ਗਿਰੀ ਨੇ ਕਰੂਆਨਾ ਨੂੰ ਹਰਾ ਕੇ ਕੀਤਾ ਉਲਟਫੇਰ

ਏਕਤੂਰਿਨਬੁਰਗ (ਰੂਸ) (ਨਿਕਲੇਸ਼ ਜੈਨ)– ਫਿਡੇ ਕੈਂਡੀਡੇਟ ਸ਼ਤਰੰਜ ਚੈਂਪੀਅਨਸ਼ਿਪ ਦੇ 12ਵੇਂ ਰਾਊਂਡ ਵਿਚ ਸਾਰੇ ਚਾਰੇ ਮੈਚਾਂ ਦੇ ਨਤੀਜੇ ਆਏ ਤੇ ਰੋਮਾਂਚ ਆਪਣੇ ਚੋਟੀ ’ਤੇ ਪਹੁੰਚ ਗਿਆ। ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਖਿਤਾਬ ਦੇ ਸਭ ਤੋਂ ਪ੍ਰਮੁੱਖ ਦਾਅਵੇਦਾਰ ਯੂ. ਐੱਸ. ਦੇ ਵਿਸ਼ਵ ਨੰਬਰ-2 ਫਬਿਆਨੋ ਕਰੂਆਨਾ ਨੂੰ ਹਰਾਉਂਦੇ ਹੋਏ ਵੱਡਾ ਉਲਟਫੇਰ ਕਰ ਦਿੱਤਾ। ਇਸ ਜਿੱਤ ਨਾਲ ਅਨੀਸ਼ ਅਜੇ ਵੀ ਖਿਤਾਬ ਦੀ ਦੌੜ ਵਿਚ ਬਣਿਆ ਹੋਇਆ ਹੈ ਤੇ ਫਬਿਆਨੋ ਲਈ ਹੁਣ ਲਗਭਗ ਖਿਤਾਬ ਦੇ ਰਸਤੇ ਬੰਦ ਹੋ ਗਏ ਹਨ।

ਇਹ ਖ਼ਬਰ ਪੜ੍ਹੋ- PBKS vs KKR : ਮੋਰਗਨ ਨੇ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਦਿੱਤਾ


ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਅਨੀਸ਼ ਨੇ ਸਿਸਿਲੀਅਨ ਓਪਨਿੰਗ ਵਿਚ ਫਬਿਆਨੋ ਦੇ ਹਮਲੇ ਦਾ ਬਾਖੂਬੀ ਬਚਾਅ ਕਰਦੇ ਹੋਏ 45 ਚਾਲਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ। ਹਾਲਾਂਕਿ ਇਸ ਜਿੱਤ ਤੋਂ ਬਾਅਦ ਵੀ ਅਨੀਸ਼ ਦੂਜੇ ਸਥਾਨ ’ਤੇ ਬਣਿਆ ਹੋਇਆ ਹੈ ਕਿਉਂਕਿ ਸਭ ਤੋਂ ਅੱਗੇ ਚੱਲ ਰਹੇ ਰੂਸ ਦੇ ਇਯਾਨ ਨੈਪੋਮਨਿਆਚੀ ਨੇ ਚੀਨ ਦੇ ਵਾਂਗ ਹਾਓ ਨੂੰ ਹਾਥੀ ਤੇ ਘੋੜੇ ਦੇ ਸ਼ਾਨਦਾਰ ਐਂਡਗੇਮ ਵਿਚ ਹਰਾਉਂਦੇ ਹੋਏ ਆਪਣੀ ਬੜ੍ਹਤ ਨੂੰ ਕਾਇਮ ਰੱਖਿਆ।

ਇਹ ਖ਼ਬਰ ਪੜ੍ਹੋ- ਨਡਾਲ ਨੇ ਸਿਤਸਿਪਾਸ ਨੂੰ ਹਰਾ ਕੇ 12ਵੀਂ ਵਾਰ ਬਾਰਸੀਲੋਨਾ ਓਪਨ ਜਿੱਤਿਆ


ਹੋਰਨਾਂ ਦੋ ਨਤੀਜਿਆਂ ਵਿਚ ਫਰਾਂਸ ਦੇ ਮੈਕਸਿਮ ਲਾਗ੍ਰੇਵ ਨੇ ਰੂਸ ਦੇ ਆਲੇਕਸੀਂਕੋਂ ਕਿਰਿਲ ਨੂੰ ਤੇ ਚੀਨ ਦੇ ਡਿੰਗ ਲੀਰੇਨ ਨੇ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਨੂੰ ਹਰਾਇਆ। 14 ਰਾਊਂਡ ਦੇ ਟੂਰਨਾਮੈਂਟ ਵਿਚ 12 ਰਾਊਂਡਾਂ ਤੋਂ ਬਾਅਦ ਨੈਪੋਮਨਿਆਚੀ 8 ਅੰਕ, ਅਨੀਸ਼ 7.5 ਅੰਕ, ਮੈਕਸਿਮ 6.5 ਅੰਕ, ਫਬਿਆਨੋ 6 ਅੰਕ, ਗ੍ਰੀਸਚੁਕ ਤੇ ਡਿੰਗ 5.5 ਅੰਕ, ਵਾਂਗ 5 ਅੰਕ, ਆਲੇਕਸੀਂਕੋਂ 4.5 ਅੰਕਾਂ ’ਤੇ ਖੇਡ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News