ਫੇਰਾਰੀ ਨੇ ਤੰਬਾਕੂ ਉਤਪਾਦ ਬਣਾਉਣ ਵਾਲੀ ਕੰਪਨੀ ਦਾ ਨਾਂ ਹਟਾਇਆ
Tuesday, Mar 05, 2019 - 10:50 PM (IST)

ਸਿਡਨੀ— ਫਾਰਮੂਲਾ ਵਨ ਟੀਮ ਫੇਰਾਰੀ ਨੇ ਤੰਬਾਕੂ ਦੀ ਵੱਡੀ ਕੰਪਨੀ 'ਫਿਲਿਪ ਮੋਰਿਸ' ਨਾਲ ਜੁੜੀ ਕੰਪਨੀ ਦਾ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਵਾਲੀ ਟੀਮ ਤੋਂ ਨਾਂ ਹਟਾ ਦਿੱਤਾ ਹੈ। ਇਸ ਖੇਡ ਦਾ ਸੰਚਾਲਨ ਕਰਨ ਵਾਲੀ ਸੰਸਥਾ ਐੱਫ. ਆਈ. ਏ. ਨੇ ਆਸਟਰੇਲੀਆ ਦੇ ਮੈਲਬੋਰਨ ਵਿਚ ਹੋਣ ਵਾਲੇ ਸੈਸ਼ਨ ਦੀ ਸ਼ੁਰੂਆਤੀ ਰੇਸ ਤੋਂ ਪਹਿਲਾਂ ਟੀਮ ਦਾ ਨਾਂ ਜਾਰੀ ਕੀਤਾ, ਜਿਸ ਵਿਚ ਫਿਲਿਪ ਮੋਰਿਸ ਦੀ ਸਹਿਯੋਗੀ ਕੰਪਨੀ ਦਾ ਨਾਂ ਨਹੀਂ ਹੈ।