ਭਾਰਤ ਵਿਰੁੱਧ ਸਫਲਤਾ ਦੀ ਕੁੰਜੀ ਸਾਬਤ ਹੋਵੇਗਾ ਫਰਗਿਊਸਨ

07/09/2019 1:55:01 AM

ਮਾਨਚੈਸਟਰ— ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਦਾ ਮੰਨਣਾ ਹੈ ਕਿ ਤੇਜ਼ ਗੇਂਦਬਾਜ਼ ਲਾਕੀ ਫਰਗਿਊਸਨ ਫਿੱਟ ਹੈ ਤੇ ਭਾਰਤ ਵਿਰੁੱਧ ਸੈਮੀਫਾਈਨਲ ਵਿਚ ਸਫਲਤਾ ਦੀ ਕੁੰਜੀ ਸਾਬਤ ਹੋਵੇਗਾ। ਫਰਗਿਊਸਨ ਨੇ ਟੂਰਨਾਮੈਂਟ ਵਿਚ ਨਿਊਜ਼ੀਲੈਂਡ ਲਈ ਸਭ ਤੋਂ ਵੱਧ ਵਿਕਟਾਂ ਲਈਆਂ ਸਨ। ਉਹ ਹੈਮਸਟਿੰ੍ਰਗ ਵਿਚ ਖਿਚਾਅ ਕਾਰਣ ਇੰਗਲੈਂਡ ਵਿਰੁੱਧ ਪਿਛਲਾ ਮੈਚ ਨਹੀਂ ਖੇਡ ਸਕਿਆ ਸੀ। ਸਟੀਡ ਨੇ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਭਰੋਸਾ ਹੈ ਕਿ ਲਾਕੀ ਖੇਡੇਗਾ। ਪਿਛਲਾ ਮੈਚ ਸੈਮੀਫਾਈਨਲ ਜਾਂ ਫਾਈਨਲ ਹੁੰਦਾ ਤਾਂ ਅਸੀਂ ਉਸ ਨੂੰ ਉਤਾਰ ਦਿੰਦੇ। ਅਸੀਂ ਉਸ ਨੂੰ ਚੌਕਸੀ ਦੇ ਤੌਰ 'ਤੇ ਬਾਹਰ ਰੱਖਿਆ ਸੀ।''
ਕੋਚ ਨੇ ਕਿਹਾ, ''ਇਹ ਉਸਦਾ ਪਹਿਲਾ ਵਿਸ਼ਵ ਕੱਪ ਹੈ ਤੇ ਉਹ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਹ ਸਾਡੀ ਸਫਲਤਾ ਦਾ ਸੂਤਰਧਾਰ ਹੋਵੇਗਾ। ਉਹ ਵਿਰੋਧੀ ਟੀਮਾਂ 'ਤੇ ਦਬਾਅ ਬਣਾਉਂਦਾ ਆਇਆ ਹੈ ਤੇ ਉਮੀਦ ਹੈ ਕਿ ਭਾਰਤ ਵਿਰੁੱਧ ਵੀ ਅਜਿਹਾ ਕਰ ਸਕੇਗਾ।''


Gurdeep Singh

Content Editor

Related News