ਕੰਗਨਾ ਰਣੌਤ ਨੇ 'ਲੋਕ ਸਭਾ ਮੈਂਬਰ' ਵਜੋਂ ਚੁੱਕੀ ਸਹੁੰ, ਕਿਹਾ- ਇਸ ਵਾਰ ਵਿਰੋਧੀ ਧਿਰ ਜ਼ਿਆਦਾ ਜ਼ਿੰਮੇਵਾਰ ਹੋਵੇਗਾ ਸਾਬਤ

06/24/2024 6:06:12 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸਫ਼ਲ ਅਭਿਨੈ ਕਰੀਅਰ ਮਗਰੋਂ ਹੁਣ ਰਾਜਨੀਤੀ ਵੱਲ ਰੁਖ ਕੀਤਾ ਹੈ। ਕੰਗਨਾ ਨੇ ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਆਮ ਚੋਣਾਂ ਜਿੱਤੀਆਂ ਹਨ। ਕੰਗਨਾ ਨੇ ਹਾਲ ਹੀ 'ਚ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕੀਤੀ ਅਤੇ ਲੋਕ ਸਭਾ ਮੈਂਬਰ ਵਜੋਂ ਸਹੁੰ ਵੀ ਚੁੱਕੀ। ਇਸ ਦੌਰਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਹੁੰ ਚੁੱਕਣ ਤੋਂ ਬਾਅਦ ਕੰਗਨਾ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ, "ਜਿਵੇਂ ਕਿ ਪੀ. ਐੱਮ. ਨੇ ਕਿਹਾ, ਪੂਰਾ ਦੇਸ਼ ਵਿਰੋਧੀ ਧਿਰ ਤੋਂ ਜ਼ਿਆਦਾ ਜ਼ਿੰਮੇਵਾਰ ਹੋਣ ਦੀ ਉਮੀਦ ਕਰਦਾ ਹੈ। ਇਸ ਵਾਰ ਵਿਰੋਧੀ ਧਿਰ ਇੱਕ ਚੰਗੀ ਵਿਰੋਧੀ ਧਿਰ ਸਾਬਤ ਹੋਵੇਗੀ ਤਾਂ ਦੇਖਦੇ ਹਾਂ ਕਿ ਉਹ ਇਸ ਵਾਰ ਕੀ ਕਰਦੇ ਹਨ। ਕਦੇ-ਕਦੇ ਉਹ ਰੌਲਾ ਪਾਵੇਗਾ ਜਾਂ ਕੁਝ ਵੱਖਰਾ ਕਰੇਗਾ।"

#18thLokSabha @KanganaTeam, (BJP) takes oath as Member of Parliament (Mandi, Himachal Pradesh). #parliamentsession #KanganaRanaut @LokSabhaSectt pic.twitter.com/i7KmDzpOMF

— All India Radio News (@airnewsalerts) June 24, 2024

ਦੱਸ ਦਈਏ ਕਿ ਭਾਜਪਾ ਦੀ ਟਿਕਟ 'ਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਚੋਣ ਲੜਨ ਵਾਲੀ ਕੰਗਨਾ ਹਰ ਮੁੱਦੇ 'ਤੇ ਸਪੱਸ਼ਟ ਰਾਏ ਦੇਣ ਲਈ ਜਾਣੀ ਜਾਂਦੀ ਹੈ। ਮੰਡੀ ਲੋਕ ਸਭਾ ਸੀਟ ਲਈ ਕੰਗਨਾ ਰਣੌਤ ਦੀ ਸਿੱਧੀ ਟੱਕਰ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਵਿਕਰਮਾਦਿੱਤਿਆ ਸਿੰਘ ਨਾਲ ਸੀ ਪਰ ਮੰਡੀ ਦੇ ਲੋਕਾਂ ਨੇ ਕੰਗਨਾ ਰਣੌਤ 'ਤੇ ਭਰੋਸਾ ਦਿਖਾਉਂਦੇ ਹੋਏ ਉਨ੍ਹਾਂ ਨੂੰ 74755 ਵੋਟਾਂ ਨਾਲ ਜਿਤਾਇਆ।

VIDEO | "Like the PM said, the entire nation hopes that the opposition will be more responsible. Let's see what they will bring to the table," says BJP MP Kangana Ranaut (@KanganaTeam). pic.twitter.com/cxLJcUWSz5

— Press Trust of India (@PTI_News) June 24, 2024

ਦੱਸਣਯੋਗ ਹੈ ਕੰਗਨਾ ਰਣੌਤ ਜਲਦ ਹੀ ਫ਼ਿਲਮ 'ਐਮਰਜੈਂਸੀ' 'ਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਕੰਗਨਾ ਨੇ ਡਾਇਰੈਕਟ ਕੀਤਾ ਹੈ। ਕੰਗਨਾ ਤੋਂ ਇਲਾਵਾ ਇਸ 'ਚ ਅਨੁਪਮ ਖੇਰ, ਮਹਿਮਾ ਚੌਧਰੀ, ਵਿਸ਼ਾਲ ਨਾਇਰ ਅਤੇ ਸ਼੍ਰੇਅਸ ਤਲਪੜੇ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News