ਭਾਰਤੀ ਡਿਫੈਂਡਰਾ ਲਈ ਕੈਂਪ ਦਾ ਸੰਚਾਲਨ ਕਰਨਗੇ ਆਸਟਰੇਲੀਆ ਦੇ ਸਾਬਕਾ ਖਿਡਾਰੀ ਫਰਗੁਸ
Monday, Jul 08, 2019 - 04:13 PM (IST)

ਨਵੀਂ ਦਿੱਲੀ : 2 ਵਾਰ ਦੇ ਵਰਲਡ ਕੱਪ ਜੇਤੂ ਆਸਟਰੇਲੀਆਈ ਹਾਕੀ ਖਿਡਾਰੀ ਫਰਗੁਸ ਕਾਵਨਾਗ ਭਾਰਤੀ ਡਿਫੈਂਡਰਾਂ ਲਈ ਬੈਂਗਲੁਰੂ ਦੇ ਸਾਈ ਸੈਂਟਰ ਵਿਚ 7 ਦਿਨਾ ਕੈਂਪ ਦਾ ਸੰਚਾਲਨ ਕਰਨਗੇ। ਕੈਂਪ ਸੋਮਵਾਰ ਤੋਂ ਸ਼ੁਰੂ ਹੋਇਆ ਅਤੇ 14 ਜੁਲਾਈ ਤੱਕ ਚੱਲੇਗਾ। ਕਾਵਨਾਗ ਦਿੱਲੀ ਵਿਚ 2010 ਅਤੇ ਦਿ ਹੇਗ ਵਿਚ 2014 ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਉਸਨੇ 2008 ਤੋਂ 2012 ਤੱਕ ਚੈਂਪੀਅਨਸ ਟ੍ਰਾਫੀ ਵਿਚ ਵੀ ਸੋਨ ਤਮਗੇ ਜਿੱਤੇ। ਇਸ ਤੋਂ ਇਲਾਵਾ ਭੁਵਨੇਸ਼ਵਰ ਵਿਚ 2014 ਚੈਂਪੀਅਨਸ ਟ੍ਰਾਫੀ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਉਹ ਹਾਕੀ ਇੰਡੀਆ ਵੱਲੋਂ ਚੁਣੇ ਗਏ 14 ਡਿਫੈਂਡਰਾਂ ਦੇ ਨਾਲ ਕੰਮ ਕਰਨਗੇ। ਭਾਰਤੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, ''ਡਿਫੈਂਸ ਵਿਚ ਬਿਹਤਰ ਪ੍ਰਦਰਸ਼ਨ ਲਈ ਇਹ ਕੈਂਪ ਕਾਫੀ ਮਹੱਤਵਪੂਰਨ ਹੈ। ਕਾਵਾਨਾਗ ਡਿਫੈਂਸ ਤਕਨੀਕ ਨਾਲ ਵੀ ਸਾਰੇ ਪਹਿਲੂਆਂ 'ਤੇ ਕੰਮ ਕਰਨਗੇ।