ਗੇਂਦਬਾਜ਼ਾਂ ਦਾ ਤੂਫਾਨ, ਵਨਡੇ ਮੈਚ ''ਚ ਸਿਰਫ 12 ਦੌੜਾਂ ਦੇ ਅੰਦਰ ਡਿੱਗੀਆਂ ਇਸ ਟੀਮ ਦਾ 10 ਵਿਕਟਾਂ

11/16/2017 12:49:10 PM

ਨਵੀਂ ਦਿੱਲੀ (ਬਿਊਰੋ)— ਕ੍ਰਿਕਟ ਵਿਚ ਤੁਸੀਂ ਕਈ ਤਰ੍ਹਾਂ ਦੇ ਮੈਚ ਵੇਖੇ ਹੋਣਗੇ ਅਤੇ ਇਸ ਖੇਡ ਵਿਚ ਕਦੋਂ ਕੀ ਹੋ ਜਾਵੇ ਇਸਦੇ ਬਾਰੇ ਵਿਚ ਕਿਸੇ ਨੂੰ ਪਤਾ ਨਹੀ ਹੁੰਦਾ। ਅੰਡਰ-19 ਏਸ਼ੀਆ ਕੱਪ ਵਿਚ ਵੀ ਇਨੀਂ ਦਿਨੀਂ ਕੁਝ ਅਜਿਹਾ ਹੀ ਹੋ ਰਿਹਾ ਹੈ। ਮਲੇਸ਼ੀਆ ਵਿਚ ਜਾਰੀ ਇਸ ਵਨਡੇ ਟੂਰਨਾਮੈਂਟ ਵਿਚ ਐਤਵਾਰ ਨੂੰ ਜਿੱਥੇ ਨੇਪਾਲ ਨੇ ਭਾਰਤੀ ਟੀਮ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕੀਤਾ ਉਥੇ ਹੀ, ਹੁਣ ਉਸੀ ਨੇਪਾਲੀ ਟੀਮ ਨੇ ਇਕ ਹੋਰ ਕਮਾਲ ਕਰ ਕੇ ਵਿਖਾਇਆ ਹੈ।

ਜਦੋਂ ਵੇਖਦੇ ਰਹਿ ਗਏ ਮੇਜ਼ਬਾਨ ਫੈਂਸ
ਨੇਪਾਲ ਦੀ ਅੰਡਰ-19 ਕ੍ਰਿਕਟ ਟੀਮ ਨੇ ਇਸ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮਲੇਸ਼ੀਆ ਦੀ ਟੀਮ ਬੱਲੇਬਾਜ਼ੀ ਕਰਨ ਉਤਰੀ ਤਾਂ ਲੋਕਲ ਫੈਂਸ ਨੂੰ ਉਨ੍ਹਾਂ ਤੋਂ ਬਹੁਤ ਉਂਮੀਦਾਂ ਸਨ ਪਰ ਜਿਸ ਤਰ੍ਹਾਂ ਨਾਲ ਮੇਜ਼ਬਾਨ ਟੀਮ ਦਾ ਬੱਲੇਬਾਜ਼ੀ ਕ੍ਰਮ ਢਹਿਆ ਉਸ ਨੇ ਹੈਰਾਨ ਕਰ ਦਿੱਤਾ। ਮਲੇਸ਼ੀਆ ਦੇ ਓਪਨਰਾਂ ਨੇ ਸੰਜਮ ਅਧੀਨ ਸ਼ੁਰੂਆਤ ਕੀਤੀ ਅਤੇ 33 ਦੌੜਾਂ ਤੱਕ ਉਨ੍ਹਾਂ ਦਾ ਇਕ ਵੀ ਵਿਕਟ ਨਹੀਂ ਡਿਗਿਆ ਸੀ ਪਰ ਉਸਦੇ ਬਾਅਦ ਨੇਪਾਲ ਦੇ ਗੇਂਦਬਾਜ਼ਾਂ ਨੇ ਜੋ ਕਹਿਰ ਢਾਇਆ, ਉਹ ਇਤਿਹਾਸਕ ਪ੍ਰਦਰਸ਼ਨ ਸਾਬਤ ਹੋਇਆ। ਮਲੇਸ਼ੀਆ ਦੀ ਟੀਮ ਨੇ 33 ਦੌੜਾਂ ਉੱਤੇ ਆਪਣਾ ਪਹਿਲਾ ਵਿਕਟ ਗੁਆਇਆ ਅਤੇ 45 ਦੌੜਾਂ ਉੱਤੇ ਉਨ੍ਹਾਂ ਦੀ ਪੂਰੀ ਟੀਮ ਢੇਰ ਹੋ ਗਈ। ਜੀ ਹਾਂ, ਸਿਰਫ਼ 12 ਦੌੜਾਂ ਦੇ ਅੰਦਰ ਸਾਰੇ 10 ਖਿਡਾਰੀ ਪੈਵੀਲੀਅਨ ਪਰਤ ਗਏ। ਇਹ 50 ਓਵਰਾਂ ਦਾ ਮੈਚ ਖ਼ਰਾਬ ਮੌਸਮ ਦੀ ਵਜ੍ਹਾ ਨਾਲ 24-24 ਓਵਰਾਂ ਦਾ ਕਰ ਦਿੱਤਾ ਗਿਆ ਸੀ ਪਰ ਇਸਦੀ ਨੌਬਤ ਹੀ ਨਹੀਂ ਆਈ। ਮੇਜ਼ਬਾਨ ਮਲੇਸ਼ੀਆਈ ਟੀਮ 15.3 ਓਵਰਾਂ ਵਿਚ ਹੀ ਢੇਰ ਹੋ ਗਈ।

ਇੱਕ ਗੇਂਦਬਾਜ਼ ਜਿਸ ਨੇ ਬਿਖੇਰਿਆ ਜਲਵਾ
ਉਂਝ ਤਾਂ ਨੇਪਾਲ ਵੱਲੋਂ ਸਾਰੇ ਗੇਂਦਬਾਜ਼ਾਂ ਨੇ ਅਹਿਮ ਯੋਗਦਾਨ ਦਿੱਤਾ ਪਰ ਇਨ੍ਹਾਂ ਵਿਚੋਂ ਇਕ ਗੇਂਦਬਾਜ਼ ਅਲੱਗ ਹੀ ਨਜ਼ਰ ਆਇਆ। ਇਹ ਗੇਂਦਬਾਜ਼ ਹੈ 17 ਸਾਲ ਦਾ ਸੰਦੀਪ ਲਮੀਚਨੇ ਜਿਨ੍ਹਾਂ ਨੇ 4.3 ਓਵਰਾਂ ਵਿਚ ਸਿਰਫ਼ 8 ਦੌੜਾਂ ਲੁਟਾਉਂਦੇ ਹੋਏ 5 ਵਿਕਟਾਂ ਝਟਕਾਈਆ। ਜੇਕਰ ਮਲੇਸ਼ੀਆਈ ਟੀਮ ਦੀਆਂ ਵਿਕਟਾਂ ਦੇ ਡਿੱਗਣ ਦੀ ਗੱਲ ਕਰੀਏ ਤਾਂ ਉਹ ਕੁਝ ਇਸ ਤਰ੍ਹਾਂ ਨਾਲ ਢਹਿ-ਢੇਰੀ ਹੋਈਆ-
33 ਦੌੜਾਂ 'ਤੇ ਪਹਿਲਾ ਵਿਕਟ (5.4 ਓਵਰ)
33 ਦੌੜਾਂ 'ਤੇ ਦੂਜਾ ਵਿਕਟ (6.2 ਓਵਰ)
33 ਦੌੜਾਂ 'ਤੇ ਤੀਜਾ ਵਿਕਟ (6.4 ਓਵਰ)
36 ਦੌੜਾਂ 'ਤੇ ਚੌਥਾ ਵਿਕਟ (7.5 ਓਵਰ)
39 ਦੌੜਾਂ 'ਤੇ ਪੰਜਵਾਂ ਵਿਕਟ (9.6 ਓਵਰ)
40 ਦੌੜਾਂ 'ਤੇ ਛੇਵਾਂ ਵਿਕਟ (10.3 ਓਵਰ)
40 ਦੌੜਾਂ 'ਤੇ ਸੱਤਵਾਂ ਵਿਕਟ (10.6 ਓਵਰ)
40 ਦੌੜਾਂ 'ਤੇ ਅੱਠਵਾਂ ਵਿਕਟ (11.1 ਓਵਰ)
41 ਦੌੜਾਂ 'ਤੇ ਨੌਵਾਂ ਵਿਕਟ (11.6 ਓਵਰ)
45 ਦੌੜਾਂ 'ਤੇ ਦਸਵਾਂ ਵਿਕਟ (15.3 ਓਵਰ)


Related News