ਬਾਸੇਲ ਏ. ਟੀ. ਪੀ. ਦੇ ਸੈਮੀਫਾਈਨਲ ''ਚ ਫੈਡਰਰ ਨਾਲ ਭਿੜਨਗੇ ਸਿਟਸਿਪਾਸ

10/26/2019 1:08:14 PM

ਬਾਸੇਲ : ਸਟੇਫਾਨੋਸ ਸਿਟਸਿਪਾਸ ਨੇ ਸ਼ੁੱਕਰਵਾਰ ਨੂੰ ਇੱਥੇ ਏ. ਟੀ. ਪੀ. ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਫਿਲਿਪ ਕ੍ਰਾਜਿਨੋਵਿਚ 'ਤੇ ਮਿਲੀ 3-6, 6-4, 6-4 ਨਾਲ ਜਿੱਤ ਨਾਲ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ, ਜਿੱਥੇ ਉਹ ਰੋਜਰ ਫੈਡਰਰ ਦਾ ਸਾਹਮਣਾ ਕਰਨਗੇ। ਫੈਡਰਰ ਖਿਲਾਫ ਇਹ ਸੈਸ਼ਨ ਵਿਚ ਉਸਦੀ ਚੌਥੀ ਟੱਕਰ ਹੋਵੇਗੀ। ਦੁਨੀਆ ਦੇ 7ਵੇਂ ਨੰਬਰ ਦੇ ਖਿਡਾਰੀ ਨੇ 9 ਵਾਰ ਦੇ ਬਾਸੇਲ ਚੈਂਪੀਅਨ ਫੈਡਰਰ ਨੂੰ ਆਸਟਰੇਲੀਅਨ ਓਪਨ ਵਿਚ ਹਰਾਇਆ ਸੀ। ਚੋਟੀ ਦਰਜਾ ਫੈਡਰਰ ਸਵਿਜ਼ਰਲੈਂਡ ਦੇ ਹਮਵਤਨ ਸਟੈਨ ਵਾਵਰਿੰਕਾ ਦੇ ਆਖਰੀ 8 ਮੁਕਾਬਲੇ ਤੋਂ ਹਟਣ ਦੇ ਬਾਅਦ ਸੈਮੀਫਾਈਨਲ ਵਿਚ ਪਹੁੰਚ ਗਏ ਸੀ। ਰੈਲੀ ਓਪੇਲਕਾ ਨੇ ਰੋਬਰਟੋ ਬਤਿਸਤਾ ਅਗੁਟ ਨੂੰ 6-3, 3-6, 6-3 ਨਾਲ ਹਰਾ ਕੇ ਆਪਣੇ ਕਰੀਅਰ ਦੇ 5ਵੇਂ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ, ਜਿਸ ਵਿਚ ਉਹ ਆਸਟਰੇਲੀਆ ਦੇ ਐਲੇਕਸ ਡਿ ਮਿਨੌਰ ਦੇ ਸਾਹਮਣੇ ਹੋਣਗੇ। ਮਿਨੌਰ ਨੇ ਜਰਮਨੀ ਦੇ ਜਾਨ ਲੋਨਾਰਡ ਸਟ੍ਰਫ ਨੂੰ 6-4, 7-6 ਨਾਲ ਹਰਾਇਆ ਸੀ।


Related News