ਏ. ਟੀ. ਪੀ. ਕੱਪ ''ਚੋਂ ਹਟਿਆ ਫੈਡਰਰ
Thursday, Oct 31, 2019 - 03:19 AM (IST)

ਪੈਰਿਸ— ਰੋਜਰ ਫੈਡਰਰ 'ਪਰਿਵਾਰਿਕ ਕਾਰਣਾਂ' ਦਾ ਹਵਾਲਾ ਦੇ ਕੇ ਏ. ਟੀ. ਪੀ. ਕੱਪ ਟੈਨਿਸ ਟੂਰਨਾਮੈਂਟ 'ਚੋਂ ਹਟ ਗਿਆ ਹੈ, ਜਿਸ ਦਾ ਆਯੋਜਨ ਪਹਿਲੀ ਵਾਰ ਜਨਵਰੀ ਵਿਚ ਆਸਟਰੇਲੀਆ 'ਚ ਕੀਤਾ ਜਾਵੇਗਾ। ਫੈਡਰਰ ਨੇ ਬਿਆਨ ਵਿਚ ਕਿਹਾ ਕਿ ਬੇਹੱਦ ਦੁੱਖ ਨਾਲ ਪਹਿਲੇ ਏ. ਟੀ. ਪੀ. ਕੱਪ ਟੂਰਨਾਮੈਂਟ 'ਚੋਂ ਹਟ ਰਿਹਾ ਹਾਂ। ਉਸ ਨੇ ਕਿਹਾ ਕਿ ਪਿਛਲੇ ਹਫਤੇ ਜਦੋਂ ਮੈਂ ਇਸ ਮੁਕਾਬਲੇ 'ਚ ਹਿੱਸਾ ਲੈਣ ਦੀ ਹਾਮੀ ਭਰੀ ਸੀ ਤਾਂ ਇਹ ਬਹੁਤ ਮੁਸ਼ਕਿਲ ਸੀ ਕਿਉਂਕਿ ਇਸਦਾ ਮਤਲਬ ਸੀ ਕਿ ਪਰਿਵਾਰ ਨੂੰ ਘੱਟ ਸਮਾਂ ਤੇ ਸੈਸ਼ਨ ਦੀ ਬੇਹੱਦ ਸਖਤ ਸ਼ੁਰੂਆਤ। ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਫੈਡਰਰ ਨੇ ਕਿਹਾ ਕਿ ਆਗਾਮੀ ਸਾਲ ਦੇ ਵਾਰੇ 'ਚ ਆਪਣੇ ਪਰਿਵਾਰ ਤੇ ਟੀਮ ਦੇ ਨਾਲ ਕਾਫੀ ਚਰਚਾ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਘਰ 'ਚ ਦੋ ਹਫਤੇ ਵਾਧੂ ਬਿਤਾਉਣਾ ਮੇਰੇ ਪਰਿਵਾਰ ਤੇ ਮੇਰੇ ਟੈਨਿਸ ਦੋਵਾਂ ਦੇ ਲਈ ਲਾਭਕਾਰੀ ਹੋਵੇਗਾ। ਫੈਡਰਰ ਦੇ ਹਟਨ ਤੋਂ ਬਾਅਦ ਟੂਰਨਾਮੈਂਟ ਨਾਲ ਉਸਦੇ ਦੇਸ਼ ਸਵਿਟਜ਼ਰਲੈਂਡ ਨੂੰ ਵੀ ਹਟਾ ਦਿੱਤਾ ਗਿਆ ਹੈ।