ਫੈਡਰਰ ਸੱਟ ਕਾਰਨ ਇਟਾਲੀਅਨ ਓਪਨ ''ਚੋਂ ਹਟਿਆ
Saturday, May 18, 2019 - 01:57 AM (IST)

ਰੋਮ— ਵਿਸ਼ਵ ਦਾ ਨੰਬਰ ਤਿੰਨ ਖਿਡਾਰੀ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ ਆਪਣੇ ਪੈਰ ਵਿਚ ਸੱਟ ਕਾਰਨ ਸ਼ੁੱਕਰਵਾਰ ਨੂੰ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚੋਂ ਹਟ ਗਿਆ। ਫੈਡਰਰ 4 ਵਾਰ ਇਟਾਲੀਅਨ ਓਪਨ ਦੇ ਫਾਈਨਲ ਵਿਚ ਪਹੁੰਚਿਆ ਹੈ। ਉਸ ਨੇ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਵੀਰਵਾਰ ਨੂੰ 13ਵੀਂ ਰੈਂਕਿੰਗ ਦੇ ਕ੍ਰੋਸ਼ੀਆ ਦੇ ਬੋਰਨੋ ਕੋਰਿਚ ਨੂੰ ਤੀਜੇ ਰਾਊਂਡ ਵਿਚ 2-6, 6-4, 7-6 ਨਾਲ ਹਰਾਇਆ ਸੀ। 20 ਬਾਰ ਦੇ ਗ੍ਰੈਂਡ ਸਲੇਮ ਚੈਂਪੀਅਨ ਫੈਡਰਰ ਤਿੰਨ ਸਾਲ ਬਾਅਦ ਓਪਨ ਦੀ ਤਿਆਰੀ ਦੇ ਮੱਦੇਨਜ਼ਰ ਟੂਰਨਾਮੈਂਟ 'ਚ ਖੇਡ ਰਹੇ ਸਨ। ਫ੍ਰੈਂਚ ਓਪਨ 26 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਫੈਡਰਰ ਤੋਂ ਇਲਾਵਾ ਸੇਰੇਨਾ ਵਿਲੀਅਮਸ ਵੀ ਸੱਟ ਦੇ ਕਾਰਨ ਟੂਰਨਮੈਂਟ ਤੋਂ ਬਾਹਰ ਹੋ ਗਈ ਹੈ।