ਫੈਡਰਰ 17ਵੀਂ ਵਾਰ ਬਾਸੇਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ''ਚ

Thursday, Oct 24, 2019 - 12:52 PM (IST)

ਫੈਡਰਰ 17ਵੀਂ ਵਾਰ ਬਾਸੇਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ''ਚ

ਬਾਸੇਲ : ਰੋਜਰ ਫੈਡਰਰ ਨੇ ਬੁੱਧਵਾਰ ਨੂੰ ਰਾਡੂ ਐਲਬੋਟ 'ਤੇ ਇਕ ਤਰਫਾ ਜਿੱਤ ਦੇ ਨਾਲ 17ਵੀਂ ਵਾਰ ਸਵਿਸ ਇੰਡੋਰ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਆਪਣੇ ਘਰੇਲੂ ਟੂਰਨਾਮੈਂਟ ਵਿਚ ਫੈਡਰਰ ਦੀ ਇਹ ਲਗਾਤਾਰ 17ਵੀਂ ਜਿੱਤ ਹੈ। 9 ਵਾਰ ਦੇ ਚੈਂਪੀਅਨ ਫੈਡਰਰ ਨੇ 9000 ਦਰਸ਼ਕਾਂ ਦੀ ਮੌਜੂਦਗੀ ਵਿਚ ਐਲਬੋਟ ਨੂੰ 63 ਮਿੰਟਾਂ ਵਿਚ 6-0, 6-3 ਨਾਲ ਹਰਾਇਆ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਫੈਡਰਰ ਕੁਆਰਟਰ ਫਾਈਨਲ ਵਿਚ ਸ਼ੁੱਕਰਵਾਰ ਨੂੰ ਸਟੇਨ ਵਾਵਰਿੰਕਾ ਅਤੇ ਫ੍ਰਾਂਸੇਸ ਟਿਆਫੋ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜਨਗੇ।


Related News