FC ਗੋਆ ਦੇ ਕੋਚ ਜੁਆਨ ਫੇਰਾਂਡੋ ਨੂੰ ਹੋਇਆ ਕੋਰੋਨਾ

Thursday, Mar 18, 2021 - 05:26 PM (IST)

FC ਗੋਆ ਦੇ ਕੋਚ ਜੁਆਨ ਫੇਰਾਂਡੋ ਨੂੰ ਹੋਇਆ ਕੋਰੋਨਾ

ਪਣਜੀ (ਵਾਰਤਾ) : ਐਫ.ਸੀ. ਗੋਆ ਦੇ ਮੁੱਖ ਕੋਚ ਜੁਆਨ ਫੇਰਾਂਡੋ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ ਅਤੇ ਉਹ ਇਸ ਸਮੇਂ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਆਈਸੋਲੇਸ਼ਨ ਵਿਚੋਂ ਲੰਘ ਰਹੇ ਹਨ। ਕਲੱਬ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ।

ਕਲੱਬ ਨੇ ਨਾਲ ਹੀ ਕਿਹਾ ਹੈ ਕਿ ਉਹ ਉਨ੍ਹਾਂ ਦੀ ਸਥਿਤੀ ’ਤੇ ਨਜ਼ਰ ਰੱਖੇਗਾ ਅਤੇ ਉਨ੍ਹਾਂ ਨੂੰ ਜ਼ਰੂਰੀ ਸਹਿਯੋਗ ਉਪਲੱਬਧ ਕਰਾਏਗਾ। ਕਲੱਬ ਨੇ ਦੱਸਿਆ ਕਿ ਬਾਕੀ ਖਿਡਾਰੀ ਅਤੇ ਸਟਾਫ਼ ਦੇ ਟੈਸਟ ਨੈਗੇਟਿਵ ਆਏ ਹਨ। ਕਲੱਬ ਨੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਚੌਕਸੀ ਵਜੋਂ ਟੈਸਟ ਕਰਾਉਣ ਲਈ ਕਿਹਾ ਹੈ, ਜੋ ਪਿਛਲੇ ਕੁੱਝ ਦਿਨਾਂ ਤੋਂ ਕੋਚ ਦੇ ਨਜ਼ਦੀਕ ਰਹੇ ਹਨ।


author

cherry

Content Editor

Related News