ਪ੍ਰਸ਼ੰਸਕਾਂ ਨੇ ਮਿਤਾਲੀ ਰਾਜ ਦੀ ਡਰੈਸ ਨੂੰ ਲੈ ਕੇ ਕੁਝ ਇਸ ਤਰ੍ਹਾਂ ਕੀਤਾ ਟਰੋਲ

Wednesday, Sep 06, 2017 - 01:35 PM (IST)

ਨਵੀਂ ਦਿੱਲੀ— ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਉਨ੍ਹਾਂ ਦੀ ਡਰੈਸ ਲਈ ਟਰੋਲ ਕੀਤਾ ਜਾ ਰਿਹਾ ਹੈ। ਮਿਤਾਲੀ ਨੇ ਫਰੈਂਡਸ ਨਾਲ ਇਕ ਗਰੁੱਪ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤੀ ਅਤੇ ਕੁਝ ਲੋਕਾਂ ਨੇ ਤਾਰੀਫ ਦੀ ਜਗ੍ਹਾ ਮਿਤਾਲੀ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਕੁਝ ਯੂਜ਼ਰਸ ਨੇ ਉਨ੍ਹਾਂ ਦੇ ਡਰੈਸਿੰਗ ਸੈਂਸ ਨੂੰ ਗਲਤ ਠਹਿਰਾ ਦਿੱਤਾ ਅਤੇ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਅਜਿਹੇ ਕੱਪੜੇ ਨਹੀਂ ਪਹਿਨਣੇ ਚਾਹੀਦੇ। ਪਿਛਲੇ ਦਿਨੀਂ ਵੀ ਮਿਤਾਲੀ ਦੀ ਇੱਕ ਤਸਵੀਰ ਉੱਤੇ ਇੱਕ ਯੂਜ਼ਰ ਨੇ ਭੱਦਾ ਕੁਮੈਂਟ ਕੀਤਾ ਸੀ, ਜਿਸਨੂੰ ਮਿਤਾਲੀ ਨੇ ਕਰਾਰਾ ਜਵਾਬ ਵੀ ਦਿੱਤਾ ਸੀ।
ਤਸਵੀਰ ਡਿਲੀਟ ਕਰੋ
ਇੱਕ ਯੂਜਰ ਨੇ ਲਿਖਿਆ, ''ਤੁਸੀ ਲੋਕਾਂ ਦੀ ਪ੍ਰੇਰਨਾ ਹੋ ਅਤੇ ਤੁਹਾਡਾ ਡਰੈਸਿੰਗ ਸੈਂਸ ਅਜਿਹਾ ਨਹੀਂ ਲੱਗਦਾ। ਇਸ ਤਸਵੀਰ ਨੂੰ ਡਲੀਟ ਕਰੋ।'' ਉੱਥੇ ਹੀ ਦੂਜੇ ਯੂਜ਼ਰ ਨੇ ਕਿਹਾ ਕਿ ਰਾਜ ਮੈਂ ਇਸ ਨੂੰ ਪਸੰਦ ਨਹੀਂ ਕਰਦਾ।

फिर ड्रेस को लेकर ट्रोल हुईं मिताली राज, फोटो शेयर करने के बाद ये बोले फैन्स, sports news in hindi, sports news


Related News