ਦੱਖਣੀ ਅਫਰੀਕਾ ਖਿਲਾਫ ਜਿੱਤ ਤੋਂ ਬਾਅਦ ਪਾਕਿ ਪ੍ਰਸ਼ੰਸਕਾਂ ਨੇ ਸਰਫਰਾਜ਼ ਤੋਂ ਮੰਗੀ ਮੁਆਫੀ (Video)

Monday, Jun 24, 2019 - 01:56 PM (IST)

ਦੱਖਣੀ ਅਫਰੀਕਾ ਖਿਲਾਫ ਜਿੱਤ ਤੋਂ ਬਾਅਦ ਪਾਕਿ ਪ੍ਰਸ਼ੰਸਕਾਂ ਨੇ ਸਰਫਰਾਜ਼ ਤੋਂ ਮੰਗੀ ਮੁਆਫੀ (Video)

ਨਵੀਂ ਦਿੱਲੀ : ਵਰਲਡ ਕੱਪ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਾਰ ਦਾ ਟੂਰਨਾਮੈਂਟ ਇੰਗਲੈਂਡ ਅਤੇ ਵੇਲਸ ਵਿਚ ਖੇਡਿਆ ਜਾ ਰਿਹਾ ਹੈ। ਭਾਰਤ ਖਿਲਾਫ ਮਿਲੀ ਹਾਰ ਤੋਂ ਉੱਭਰਦਿਆਂ ਪਾਕਿਸਤਾਨ ਟੀਮ ਨੇ ਲਾਡਸ ਵਿਚ ਦੱਖਣੀ ਅਫਰੀਕਾ ਨੂੰ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ ਅਤੇ ਟੂਰਨਾਮੈਂਟ ਵਿਚ ਅੱਗੇ ਵਧਣ ਦੀ ਆਪਣੀ ਉਮੀਦ ਜ਼ਿੰਦਾ ਰੱਖੀ।

ਦੱ. ਅਫਰੀਕਾ ਨੂੰ ਹਰਾਉਣ ਤੋਂ ਬਾਅਦ ਪਾਕਿ ਪ੍ਰਸ਼ੰਸਕਾਂ ਨੇ ਸਰਫਰਾਜ਼ ਤੋਂ ਮੰਗੀ ਮੁਆਫੀ

ਭਾਰਤੀ ਟੀਮ ਖਿਲਾਫ ਮਿਲੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ, ਸਾਬਕਾ ਕ੍ਰਿਕਟਰ ਅਤੇ ਮੀਡੀਆ ਨਾਲ ਜੁੜੇ ਲੋਕਾਂ ਨੇ ਸਰਫਰਾਜ਼ ਅਹਿਮਦ ਨੂੰ ਰੱਜ ਕੇ ਲੰਮੇ ਹੱਥੀ ਲਿਆ। ਇਨ੍ਹਾਂ ਸਭ ਨੇ ਸਰਫਰਾਜ਼ ਦੀ ਆਲੋਚਨਾ ਕਰਨ 'ਚ ਕੋਈ ਢਿੱਲ ਬੱਖਸ਼ੀ ਪਰ ਵਰਲਡ ਕੱਪ ਦੇ 30ਵੇਂ ਮੈਚ ਵਿਚ ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 49 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਤੋਂ ਬਾਅਦ ਪਾਕਿ ਪ੍ਰਸ਼ੰਸਕਾਂ ਤੋਂ ਇਲਾਵਾ ਮੀਡੀਆ ਅਤੇ ਸਾਬਕਾ ਪਾਕਿ ਕ੍ਰਿਕਟਰ ਕਾਫੀ ਖੁਸ਼ ਹਨ। ਭਾਰਤ ਖਿਲਾਫ ਹਾਰ ਤੋਂ ਬਾਅਦ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਜਿਸ ਵਿਚ ਪਾਕਿ ਪ੍ਰਸ਼ੰਸਕ ਨੇ ਸਰਫਰਾਜ਼ ਨੂੰ ਰੋਕ ਕੇ ਕਾਫੀ ਬੁਰਾ-ਭਲਾ ਕਿਹਾ।

ਇਸ ਘਟਨਾ ਤੋਂ ਬਾਅਦ ਸਾਰੇ ਲੋਕ ਸਰਫਰਾਜ਼ ਦੇ ਸਮਰਥਨ ਵਿਚ ਆਏ ਅਤੇ ਉਸ ਪ੍ਰਸ਼ੰਸਕ ਨੂੰ ਟ੍ਰੋਲ ਕਰਨ ਲੱਗੇ। ਜਿਸ ਤੋਂ ਬਾਅਦ ਉਸ ਪ੍ਰਸ਼ੰਸਕ ਨੇ ਮੁਆਫੀ ਮੰਗੀ। ਹੁਣ ਦੱਖਣੀ ਅਫਰੀਕਾ ਖਿਲਾਫ ਹੋਏ ਮੈਚ ਤੋਂ ਬਾਅਦ ਕਈ ਪ੍ਰਸ਼ੰਸਕਾਂ ਨੇ ਆਪਣੇ ਕਪਤਾਨ ਤੋਂ ਪਿਛਲੇ ਹਫਤੇ ਹੋਈਆਂ ਗਲਤੀਆਂ ਲਈ ਮੁਆਫੀ ਮੰਗੀ ਹੈ। ਪਾਕਸਿਤਾਨ ਕ੍ਰਿਕਟ ਬੋਰਡ ਨੇ ਇਕ ਅਜਿਹਾ ਹੀ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਅਫਰੀਕਾ ਖਿਲਾਫ ਜਿੱਤ ਤੋਂ ਬਾਅਦ ਪ੍ਰਸ਼ੰਸਕਾਂ ਨੇ ਸਰਫਰਾਜ਼ ਤੋਂ ਆਟੋਗ੍ਰਾਫ ਮੰਗਿਆ ਅਤੇ ਸੈਲਫੀਆਂ ਵੀ ਖਿੱਚਵਾਈਆਂ।


Related News