ਪਾਕਿ ਪ੍ਰਸ਼ੰਸਕਾ ਨੇ ਮੈਦਾਨ 'ਤੇ ਹੀ ਸਰਫਰਾਜ਼ ਦਾ ਉਡਾਇਆ ਮਜ਼ਾਕ, ਕਿਹਾ- ਮੋਟਾ (ਦੇਖੋ ਵੀਡੀਓ)

06/19/2019 3:14:58 PM

ਸਪੋਰਟਸ ਡੈਸਕ— ਭਾਰਤ ਦੇ ਖਿਲਾਫ ਐਤਵਾਰ ਨੂੰ ਖੇਡੇ ਗਏ ਆਈ ਸੀ. ਸੀ ਕ੍ਰਿਕਟ ਵਰਲਡ ਕੱਪ ਮੈਚ 'ਚ 89 ਦੌੜਾਂ ਨਾਲ ਹਾਰ ਤੋਂ ਬਾਅਦ ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ ਨੂੰ ਪ੍ਰਸ਼ੰਸਕਾ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਇਸ ਹਾਰ ਤੋਂ ਬਾਅਦ ਸਾਰਿਆ ਪਾਕਿਸਤਾਨ ਖਿਡਾਰੀਆਂ ਨੂੰ ਘੇਰਿਆ ਗਿਆ। ਪਰ ਪਾਕਿਸਤਾਨ ਦੇ ਕਪਤਾਨ ਨੂੰ ਮੈਦਾਨ 'ਤੇ ਹੀ ਕਾਫੀ ਸ਼ਰਮਨਾਕ ਹਾਲਾਤ ਦਾ ਸਾਹਮਣਾ ਕਰਨਾ ਪਿਆ।  ਪਾਕਿਸਤਾਨ ਟੀਮ ਖਿਡਾਰੀਆਂ ਦੀ ਫਿੱਟਨੈੱਸ ਨਾਲ ਪਾਕਿਸਤਾਨ ਫੈਨਜ਼ ਬਹੁਤ ਨਾਰਾਜ਼ ਹਨ ਖਾਸ ਕਰ ਸਰਫਰਾਜ਼ ਦੀ ਫਿੱਟਨੈਸ ਨੂੰ ਦੇਖ।PunjabKesariਪ੍ਰਸ਼ੰਸਕ ਇਨ੍ਹੇ ਨਾਰਾਜ਼ ਸੀ ਕਿ ਉਨ੍ਹਾਂ ਨੇ ਭਾਰਤ ਦੇ ਖਿਲਾਫ ਮੈਚ ਹਾਰਨ ਤੋਂ ਬਾਅਦ ਮੈਦਾਨ 'ਚ ਹੀ ਪਾਕਿਸਤਾਨੀ ਕਪਤਾਨ ਦੀ ਬੇਇੱਜਤੀ ਕਰ ਦਿੱਤੀ। ਪਾਕਿਸਤਾਨ ਪ੍ਰਸ਼ੰਸਕ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਪਾਕਿਸਤਾਨ ਕਪਤਾਨ ਸਰਫਰਾਜ਼ ਅਹਿਮਦ ਨੂੰ ਮੋਟਾ ਮੋਟਾ ਸਰਫਰਾਜ਼ ਕਿਹ ਕੇ ਬੁਲਾ ਰਹੇ ਹਨ।PunjabKesari
ਮੈਨਚੇਸਟਰ ਦੇ ਸਟੇਡੀਅਮ 'ਚ ਇਹ ਸੁਣਾਈ ਦਿੱਤਾ। ਮੈਚ ਤੋਂ ਬਾਅਦ ਕੁਝ ਪ੍ਰਸ਼ੰਸਕ ਭਾਰਤੀ ਟੀਮ ਨੂੰ ਸਪੋਰਟ ਕਰਦੇ ਦਿਖਾਈ ਦਿੱਤੇ ਤੇ ਕੁਝ ਨੇ ਪਾਕਿਸਤਾਨ ਟੀਮ ਦੇ ਖਿਡਾਰੀਆਂ ਦੇ ਮਜ਼ੇ ਲਏ। ਇਕ ਪ੍ਰਸ਼ੰਸਕ ਨੇ ਸਰਫਰਾਜ਼ ਨੂੰ ਮੋਟਾ- ਮੋਟਾ ਕਹਿ ਕੇ ਚਿੜਾਇਆ। ਸਰਫਰਾਜ਼ ਨਾਲ ਉਸ ਸਮੇਂ ਕੋਚ ਮਿਕੀ ਆਰਥਰ ਵੀ ਮੌਜੂਦ ਸਨ ਪਰ ਉਨ੍ਹਾਂ ਧਿਆਨ ਉਚੀ ਉਚੀ ਰੌਲਾ ਪਾ ਰਹੇ ਦਰਸ਼ਕਾਂ ਵੱਲ ਨਹੀਂ ਗਿਆ। ਪਰ ਸਰਫਰਾਜ਼ ਨੇ ਪਿੱਛੇ ਮੁੜ ਕੇ ਦੇਖ ਰਹੇ ਸਨ ਕਿ ਆਖਰ ਕਿੰਝ ਦਰਸ਼ਕ ਮਜ਼ਾਕ ਉੱਡਾ ਰਹੇ ਹਨ।  


Related News