ਧੋਨੀ ਨੂੰ ਮਿਲਣ ਲਈ 1436 ਕਿਲੋਮੀਟਰ ਚਲ ਕੇ ਰਾਂਚੀ ਪੁੱਜਾ ਜਬਰਾ ਫੈਨ

Friday, Nov 19, 2021 - 03:41 PM (IST)

ਧੋਨੀ ਨੂੰ ਮਿਲਣ ਲਈ 1436 ਕਿਲੋਮੀਟਰ ਚਲ ਕੇ ਰਾਂਚੀ ਪੁੱਜਾ ਜਬਰਾ ਫੈਨ

ਸਪੋਰਟਸ ਡੈਸਕ- ਸਾਬਕਾ ਦਿੱਗਜ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਵੱਖਰੀ ਹੀ ਫੈਨ ਫੋਲੋਇੰਗ ਹੈ, ਜਿੱਥੇ ਪ੍ਰਸ਼ੰਸਕ ਆਪਣੇ ਹੀਰੋ ਦੀ ਇਕ ਝਲਕ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹੋ ਜਾਂਦੇ ਹਨ। ਹਾਲ ਹੀ 'ਚ ਹਰਿਆਣਾ ਦਾ ਅਜੈ ਨਾਂ ਦਾ ਇਕ ਪ੍ਰਸ਼ੰਸਕ ਧੋਨੀ ਨੂੰ ਮਿਲਣ ਲਈ 1436 ਕਿਲੋਮੀਟਰ ਚਲ ਕੇ ਰਾਂਚੀ ਪੁੱਜਾ। ਧੋਨੀ ਤੇ ਉਨ੍ਹਾਂ ਦੇ ਇਸ ਫੈਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਜੇ ਤਿੰਨ ਮਹੀਨਿਆਂ 'ਚ ਦੂਜੀ ਵਾਰ ਧੋਨੀ ਨੂੰ ਮਿਲਣ ਲਈ ਪੈਦਲ ਚਲ ਕੇ ਰਾਂਚੀ ਪੁੱਜੇ ਸਨ। ਇਸ ਤੋਂ ਪਹਿਲਾਂ ਉਹ 16 ਦਿਨਾਂ 'ਚ ਰਾਂਚੀ ਪੁੱਜਾ ਸਨ ਜਦਕਿ ਇਸ ਵਾਰ ਉਸ ਨੂੰ 18 ਦਿਨਾਂ ਦ ਸਮਾਂ ਲੱਗਾ। ਮਾਹੀ ਵੀ ਆਪਣੇ ਇਸ ਫੈਨ ਨੂੰ ਮਿਲਣ ਤੋਂ ਨਹੀਂ ਖੁੰਝੇ।

ਇਹ ਵੀ ਪੜ੍ਹੋ : ਅਸ਼ਲੀਲ ਤਸਵੀਰ ਤੇ ਮੈਸੇਜ ਭੇਜਣ ਦੇ ਮਾਮਲੇ ਦੀ ਜਾਂਚ ਵਿਚਾਲੇ ਟਿਮ ਪੇਨ ਨੇ ਛੱਡੀ ਟੈਸਟ ਕਪਤਾਨੀ 

ਧੋਨੀ ਨੇ ਅਜੇ ਨੂੰ ਆਪਣੇ ਫਾਰਮ ਹਾਊਸ 'ਚ ਆਉਣ ਦਾ ਸੱਦਾ ਦਿੱਤਾ ਤੇ ਉਸ ਨੂੰ ਆਟੋ ਗ੍ਰਾਫ ਦਿੱਤਾ। ਇਸ ਦੇ ਨਾਲ ਹੀ ਧੋਨੀ ਨੇ ਅਜੇ ਦੇ ਠਹਿਰਣ ਲਈ ਫ਼ਾਰਮ ਹਾਊਸ ਦੇ ਅੰਦਰ ਹੀ ਵਿਵਸਥਾ ਕੀਤੀ ਸੀ। ਸੀ. ਐੱਸ. ਕੇ. ਦੇ ਕਪਤਾਨ ਨੇ ਯਕੀਨੀ ਕੀਤਾ ਸੀ ਕਿ ਉਨ੍ਹਾਂ ਦਾ ਪ੍ਰਸ਼ੰਸਕ ਉਨ੍ਹਾਂ ਦੇ ਘਰ ਤਕ ਚੰਗੀ ਤਰ੍ਹਾਂ ਪਹੁੰਚੇ। ਧੋਨੀ ਨੂੰ ਮਿਲਣ ਦੇ ਦੌਰਾਨ ਅਜੇ ਨੇ ਉਨ੍ਹਾਂ ਨਾਲ ਗੱਲਬਾਤ 'ਚ ਕਿਹਾ ਕਿ ਉਹ ਗ੍ਰਹਿ ਸਥਲ ਲਈ ਖੇਡ ਰਹੇ ਹਨ ਤੇ ਇਕ ਦਿਨ ਭਾਰਤ ਦੀ ਨੁਮਾਇੰਦਗੀ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਨਾਇਕ ਦਾ ਆਸ਼ੀਰਵਾਦ ਲੈਣ ਦੇ ਬਾਅਦ ਇਕ ਵਾਰ ਫਿਰ ਤੋਂ ਕ੍ਰਿਕਟ ਖੇਡਣਾ ਸ਼ੁਰੂ ਕਰਨਗੇ।'

ਪੇਸ਼ੇਵਰ ਮੋਰਚੇ 'ਤੇ ਧੋਨੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਦੌਰਾਨ ਆਪਣੀ ਆਈ. ਪੀ. ਐੱਲ. ਫ੍ਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੂੰ ਚੌਥੀ ਵਾਰ ਖ਼ਿਤਾਬ ਦਿਵਾਇਆ ਤੇ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਤਿਭਾ ਦੀ ਦੁਨੀਆ ਭਰ 'ਚ ਸ਼ਲਘਾ ਹੋਈ। ਬਾਅਦ 'ਚ, ਉਨ੍ਹਾਂ ਨੂੰ ਟੀ-20 ਵਰਲਡ ਕੱਪ 2021 'ਚ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਟੀਮ ਇੰਡੀਆ ਦੇ ਨਾਲ ਮੇਂਟੋਰ ਦੇ ਰੂਪ 'ਚ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ : ਤਜਰਬੇਕਾਰ ਫ਼ੁੱਟਬਾਲ ਕੁਮੈਂਟੇਟਰ ਨੋਵੀ ਕਪਾਡੀਆ ਦਾ ਲੰਬੀ ਬੀਮਾਰੀ ਤੋਂ ਬਾਅਦ ਹੋਇਆ ਦਿਹਾਂਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News