ਮਸ਼ਹੂਰ ਫੁੱਟਬਾਲਰ ਨੇਮਾਰ ਦੀ ਮਾਂ ਦਾ ਦਿਲ ਆਇਆ 22 ਸਾਲਾ ਲੜਕੇ ’ਤੇ, ਤਸਵੀਰਾਂ ਹੋਇਆਂ ਵਾਇਰਲ

Monday, Apr 13, 2020 - 12:59 PM (IST)

ਮਸ਼ਹੂਰ ਫੁੱਟਬਾਲਰ ਨੇਮਾਰ ਦੀ ਮਾਂ ਦਾ ਦਿਲ ਆਇਆ 22 ਸਾਲਾ ਲੜਕੇ ’ਤੇ, ਤਸਵੀਰਾਂ ਹੋਇਆਂ ਵਾਇਰਲ

ਸਪੋਰਟਸ ਡੈਸਕ : ਦੁਨੀਆ ਭਰ ਵਿਚ ਫੁੱਟਬਾਲ ਦਾ ਕ੍ਰੇਜ਼ ਸਿਰ ਚੜ੍ਹ ਕੇ ਬੋਲਦਾ ਹੈ। ਰੋਨਾਲਡੋ ਤੋਂ ਲੈ ਕੇ ਮੇਸੀ ਤਕ ਦੀ ਫੈਨ ਫਾਲੋਇੰਗ ਕਰੋੜਾਂ ’ਚ ਹੈ। ਇਸ ਤੋਂ ਇਲਾਵਾ ਵੀ ਕਾਫੀ ਅਜਿਹੇ ਫੁੱਟਬਾਲ ਖਿਡਾਰੀ ਹਨ ਜੋ ਕਿਸੇ ਨਾ ਕਿਸੇ ਵਜ੍ਹਾ ਤੋਂ ਸੁਰਖੀਆਂ ’ਚ ਬਣੇ ਰਹਿੰਦੇ ਹਨ। ਅਜਿਹਾ ਹੀ ਕੁਝ ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਦੀ ਮਾਂ ਨਦੀਨ ਗੋਨਕਾਲਵਿਸ ਦੀ ਇਕ ਤਸਵੀਰ ਨੇ ਸੋਸ਼ਲ ਮੀਡੀਆ ’ਤੇ ਕਰ ਦਿੱਤਾ ਹੈ।

PunjabKesari

ਦਰਅਸਲ, ਖਬਰਾਂ ਮੁਤਾਬਕ ਨੇਮਾਰ ਦੀ 52 ਸਾਲਾ ਮਾਂ ਨਦੀਨ ਦਾ 22 ਸਾਲ ਦੇ ਲੜਕੇ ਦੇ ਨਾਲ ਅਫੇਅਰ ਚਲ ਰਿਹਾ ਹੈ ਅਤੇ ਇਸ ਗੱਲ ਨੂੰ ਉਸ ਨੇ ਜਨਤਕ ਮੰਚ ’ਤੇ ਕਬੂਲ ਕਰ ਲਿਆ ਹੈ। ਜਿਸ ਦੀ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਕਾਫੀ  ਵਾਇਰਲ ਹੋ ਰਹੀ ਹੈ। ਨੇਮਾਰ ਦੀ ਮਾਂ ਨਦੀਨ ਦਾ ਬੁਆਏਫ੍ਰੈਂਡ ਨੇਮਾਰ ਦਾ ਬਹੁਤ ਵੱਡਾ ਫੈਨ ਹੈ। ਇਹੀ ਨਹੀਂ ਉਹ ਨੇਮਾਰ ਤੋਂ 6 ਸਾਲ ਛੋਟਾ ਹੈ। ਆਪਣੀ ਮਾਂ ਦੇ ਇਸ ਅਫੇਅਰ ਦੇ ਬਾਰੇ ਵੀ ਨੇਮਾਰ ਵੀ ਜਾਣਦੇ ਹਨ ਅਤੇ ਉਸ ਨੇ ਸੋਸ਼ਲ ਮੀਡੀਆ ’ਤੇ ਆਪਣੀ ਮਾਂ ਨੂੰ ਇਸ ਰਿਲੇਸ਼ਨਸ਼ਿਪ ਦੇ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਨੇਮਾਰ ਨੇ ਕਿਹਾ, ‘‘ਖੁਸ਼ ਰਹੋ, ਮੈਂ ਤੁਹਾਡੇ ਨਾਲ ਪਿਆਰ ਕਰਦਾ ਹਾਂ। ਇਹੀ ਨਹੀਂ ਨੇਮਾਰ ਨੇ ਆਪਮੀ ਮਾਂ ਦੇ ਬੁਆਏਫ੍ਰੈਂਡ ਦੇ ਨਾਲ ਤਸਵੀਰ ਵੀ ਖਿਚਵਾਈ।

PunjabKesari


author

Ranjit

Content Editor

Related News