ਸਪੇਨ ਦੇ ਮਿਡਫੀਲਡਰ ਰੂਈਜ਼ ਬੀਮਾਰੀ ਕਾਰਨ ਯੂਰੋ ਕੁਆਲੀਫਾਇਰ ਤੋਂ ਬਾਹਰ

Wednesday, Mar 20, 2019 - 09:58 AM (IST)

ਸਪੇਨ ਦੇ ਮਿਡਫੀਲਡਰ ਰੂਈਜ਼ ਬੀਮਾਰੀ ਕਾਰਨ ਯੂਰੋ ਕੁਆਲੀਫਾਇਰ ਤੋਂ ਬਾਹਰ

ਮੈਡ੍ਰਿਡ— ਸਪੇਨ ਦੇ ਮਿਡਫੀਲਡਰ ਫੈਬੀਅਨ ਰੂਈਜ਼ ਨੂੰ ਫਲੂ (ਠੰਡ-ਜ਼ੁਕਾਮ) ਕਾਰਨ ਹਸਪਤਾਲ 'ਚ ਦਾਖਲ ਹੋਣਾ ਪਿਆ ਜਿਸ ਨਾਲ ਉਹ ਸ਼ਨੀਵਾਰ ਨੂੰ ਨਾਰਵੇ ਖਿਲਾਫ ਹੋਣ ਵਾਲੇ ਯੂਰੋ 2020 ਮੈਚ 'ਚ ਟੀਮ ਦੀ ਨੁਮਾਇੰਦਗੀ ਨਹੀਂ ਕਰ ਸਕਣਗੇ। ਸਪੇਨ ਦੀ ਟੀਮ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਉਹ ਬੀਮਾਰੀ ਨਾਲ ਜੂਝ ਰਹੇ ਸਨ। 

ਠੰਡ-ਜ਼ੁਕਾਮ ਦੇ ਲੱਛਣਾਂ ਦੇ ਬਾਅਦ ਉਹ ਸੋਮਵਾਰ ਨੂੰ ਟੀਮ ਦੇ ਨਾਲ ਅਭਿਆਸ ਨੂੰ ਛੱਡ ਕੇ ਇਲਾਜ਼ ਲਈ ਚਲੇ ਗਏ। ਬਿਆਨ ਮੁਤਾਬਕ, ''ਜੇਕਰ ਉਨ੍ਹਾਂ ਦੀ ਸਥਿਤੀ 'ਚ ਸੁਧਾਰ ਹੁੰਦਾ ਹੈ ਤਾਂ ਉਹ ਹਸਪਤਾਲ ਤੋਂ ਆਪਣੇ ਕਲੱਬ ਨਾਪੋਲੀ ਪਰਤ ਜਾਣਗੇ।'' ਸਪੇਨ ਦੇ ਕੋਚ ਲੁਈਸ ਐਨਰਿਕ ਨੇ ਐਟਲੈਟਿਕੋ ਮੈਡ੍ਰਿਡ ਦੇ ਸਾਊਲ ਨਿਗੁਏਜ ਨੂੰ ਰੁਈਜ਼ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਹੈ।


author

Tarsem Singh

Content Editor

Related News