ਟਾਈਗਰ ਦੀ ਤੀਜੇ ਦੌਰ ''ਚ ਸ਼ਾਨਦਾਰ ਸ਼ੁਰੂਆਤ, ਲਾਹਿੜੀ ਕੱਟ ਤੋਂ ਖੁੰਝਿਆ
Sunday, Feb 17, 2019 - 09:25 PM (IST)

ਪੈਸੇਫਿਕ ਪਾਲਿਸੇਡਸ (ਅਮਰੀਕਾ)- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਦੂਜੇ ਦੌਰ ਦੇ ਆਖਰੀ 3 ਹੋਲ 'ਚ 2 ਬੋਗੀ ਕੀਤੀ ਅਤੇ ਉਹ ਜੇਨਸਿਸ ਓਪਨ ਗੋਲਫ ਟੂਰਨਾਮੈਂਟ 'ਚ ਕੱਟ ਤੋਂ ਉਕ ਗਏ। ਲਾਹਿੜੀ ਨੇ 2 ਦੌਰ 'ਚ 77 ਅਤੇ 73 ਦਾ ਸਕੋਰ ਬਣਾਇਆ। ਉੁਨ੍ਹਾਂ ਦਾ ਸਕੋਰ 9 ਓਵਰਾਂ 'ਤੇ ਗਿਆ, ਜਦੋਂ ਕਿ ਕੱਟ ਈਵਨ ਪਾਰ 'ਤੇ ਆਇਆ ਸੀ।
ਇਸ 'ਚ ਜਸਟਿਨ ਥਾਮਸ 13 ਅੰਡਰ ਨਾਲ ਏਡਮ ਸਕਾਟ 'ਤੇ ਇਕ ਸ਼ਾਟ ਦੀ ਵਾਧਾ ਬਣਾਏ ਹੋਏ ਹਨ। ਟਾਈਗਰ ਵੁਡਸ ਸਿਰਫ ਇਕ ਸ਼ਾਟ ਨਾਲ ਕੱਟ 'ਚ ਜਗ੍ਹਾ ਬਣਾ ਸਕੇ। ਤੀਜੇ ਦੌਰ 'ਚ ਹਾਲਾਂਕਿ ਉਨ੍ਹਾਂ ਨੇ ਬਰਡੀ, ਈਗਲ, ਬਰਡੀ ਅਤੇ ਬਰਡੀ ਤੋਂ ਸ਼ੁਰੂਆਤ ਕੀਤੀ ਅਤੇ ਹੁਣ ਸਾਂਝੇ 14ਵੇਂ ਸਥਾਨ 'ਤੇ ਹੈ।