Asian Games 2018 ''ਚ ਭਾਰਤੀ ਨੌਜਵਾਨ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Saturday, Aug 25, 2018 - 03:15 PM (IST)

Asian Games 2018 ''ਚ ਭਾਰਤੀ ਨੌਜਵਾਨ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਕਾਰਤਾ : ਏਸ਼ਆਈ ਖੇਡਾਂ 'ਚ ਭਾਰਤ ਦਾ ਪ੍ਰਦਰਸ਼ਨ ਹੁਣ ਤੱਕ ਸ਼ਾਨਦਾਰ ਰਿਹਾ ਹੈ। ਭਾਰਤ ਨੇ 6 ਦਿਨਾ 'ਚ 6 ਸੋਨ, 5 ਚਾਂਦੀ ਅਤੇ 15 ਕਾਂਸੀ ਤਮਗੇ ਜਿੱਤੇ ਹਨ ਅਤੇ ਅਜਿਹੀ ਉਮੀਦ ਹੈ ਕਿ ਭਾਰਤੀ ਖਿਡਾਰੀ ਆਉਣ ਵਾਲੇ ਦਿਨਾ 'ਚ ਚੰਗਾ ਖੇਡ ਪ੍ਰਦਰਸ਼ਨ ਕਰ ਕੇ ਰਿਕਾਰਡ ਬਣਾ ਸਕਦੇ ਹਨ। ਇਸ ਦੌਰਾਨ ਸੋਨ ਤਮਗਿਆਂ ਦੀ ਗਿਣਤੀ 15, ਚਾਂਦੀ ਤਮਗਿਆਂ ਦੀ ਗਿਣਤੀ 13 ਅਤੇ ਕਾਂਸੀ ਤਮਗਿਆਂ ਦੀ ਗਿਣਤੀ 35 ਤੱਕ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ 1952 'ਚ ਹੋਏ ਪਹਿਲੇ ਏਸ਼ੀਆਈ ਖੇਡਾਂ ਦੇ ਰਿਕਾਰਡ ਦੀ ਬਰਾਬਰੀ ਹੋ ਜਾਵੇਗੀ।
PunjabKesari
ਸ਼ੁੱਕਰਵਾਰ ਨੂੰ ਸਵਰਣ ਸਿੰਘ, ਸੁੱਖਬੀਰ ਸਿੰਘ, ਦੱਤੂ ਭੋਕਨਾਲ, ਓਮ ਪ੍ਰਕਾਸ਼ ਨੇ ਰੋਵਿੰਗ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ। ਜਿਸ ਤਰ੍ਹਾਂ ਭਾਰਤੀ ਖਿਡਾਰੀ ਹਰ ਰੋਜ ਚੰਗਾ ਪ੍ਰਦਰਸ਼ਨ ਕਰ ਕੇ ਤਮਗੇ ਜਿੱਤ ਰਹੇ ਹਨ ਅਤੇ ਇਨਾਂ ਤਮਗਿਆਂ ਨੂੰ ਜਿੱਤਣ ਵਾਲੇ ਨੌਜਵਾਨ ਖਿਡਾਰੀ ਹਨ। ਇਸ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਜਕਾਰਤਾ 2018 ਏਸ਼ੀਆਈ ਖੇਡਾਂ ਦੇਸ਼ ਦੀ ਖੇਡ ਯਾਤਰਾ 'ਚ ਚੰਗਾ ਸਾਬਤ ਹੋਵੇਗੀ। ਇਸ ਹਫਤੇ ਭਾਰਤੀ ਖਿਡਾਰੀਆਂ ਨੇ ਤੇਜ਼ ਰਫਤਾਰ ਨਾਲ ਸੋਨ ਤਮਗੇ ਜਿੱਤੇ ਜਿਸ 'ਚ ਸੇਪਕ ਟਕਰਾ ਅਤੇ ਵੁਸ਼ੁ 'ਚ ਸੌਰਭ ਚੌਧਰੀ ਨੇ ਸੋਨ ਅਤੇ ਸ਼ਾਰਦੁਲ ਵਿਹਾਨ ਨੇ ਚਾਂਦੀ ਤਮਗਾ ਜਿੱਤਿਆ।
PunjabKesari
ਵਿਸ਼ਵ ਬਿਲਿਅਰਡਸ ਚੈਂਪੀਅਨ ਅਤੇ ਓਲੰਪਿਅਨ ਸੋਨ ਦੇ ਨਿਰਦੇਸ਼ਕ ਗੀਤ ਸੇਠੀ ਨੇ ਕਿਹਾ, '' ਇਕ ਰਾਸ਼ਟਰ ਦੇ ਰੂਪ 'ਚ ਅਸੀਂ ਖੇਡ ਦੇ ਮੈਦਾਨ 'ਤੇ ਉਤਰਦੇ ਹਾਂ ਅਤੇ ਮੈਨੂੰ ਉਮੀਦ ਹੈ ਅਸੀਂ ਵਧੀਆਂ ਪ੍ਰਦਰਸ਼ਨ ਕਰਾਂਗੇ। ਰਿਓ ਓਲੰਪਿਕ 'ਚ ਅਸੀਂ ਸਿਰਫ 2 ਤਮਗੇ ਜਿੱਤੇ ਸੀ ਪਰ ਉੱਥੇ ਸਿਰਫ 15 ਖਿਡਾਰੀ ਐਥਲੀਟ ਹੀ ਗਏ ਸਨ। ਹੁਣ ਖੇਡਾਂ 'ਚ ਭਾਰਤ ਦਾ ਪ੍ਰਦਰਸ਼ਨ ਚੰਗਾ ਹੋ ਰਿਹਾ ਹੈ ਅਤੇ ਉਹ ਤਮਗੇ ਜਿੱਤ ਰਹੇ ਹਨ।

Image result for bopanna and divij gold medal asian games 2018
ਸੇਠੀ ਨੇ ਬਿਆਨ 'ਚ ਕਿਹਾ, '' ਦੇਸ਼ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰਾਂ, ਏਜੰਸੀਆਂ, ਪ੍ਰਾਈਵੇਟ ਅਕੈਡਮੀਆਂ ਅਤੇ ਐਥਲੀਟ ਮਿਲ ਕੇ ਕੰਮ ਕਰ ਰਹੇ ਹਨ ਅਤੇ ਪੇਸ਼ੇਵਰ ਹੋ ਰਹੇ ਹਨ। ਸਵਰਣ ਸਿੰਘ, ਭੋਕਨਲ ਪ੍ਰਕਾਸ਼ ਅਤੇ ਸੁਖਮੀਤ ਨੇ 2010 ਦੇ ਏਸ਼ੀਆਈ ਖੇਡਾਂ ਦੇ ਬਾਅਦ ਦੂਜਾ ਸੋਨ ਹਾਸਲ ਕੀਤਾ। 2010 'ਚ ਰੋਵਿੰਗ 'ਚ ਬਜਰੰਗ ਲਾਲ ਠੱਕਰ ਨੇ ਪਹਿਲਾ ਸੋਨ ਤਮਗਾ ਜਿੱਤਿਆ ਸੀ। ਮਾਰਸ਼ਕਾਰਟ ਵੁਸ਼ੁ 'ਚ ਭਾਰਤ ਨੇ 4 ਤਮਗੇ ਜਿੱਤ ਕੇ ਸਭ ਨੂੰ ਹੈਰਾਨ ਕੀਤਾ ਸੀ।
PunjabKesari
ਇਸ ਤੋਂ ਇਲਾਵਾ ਸੇਪਕ ਟਕਰਾ 'ਚ ਵੀ ਭਾਰਤ ਨੂੰ ਇਕ ਕਾਂਸੀ ਤਮਗਾ ਮਿਲਿਆ ਸੀ। ਇਨ੍ਹਾਂ ਖੇਡਾਂ 'ਚ ਨੌਜਵਾਨ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਰੋਇੰਗ ਟੀਮ 'ਚ ਸਵਰਣ ਸਿੰਘ ਅਤੇ ਸੁਖਮੀਤ ਸਿੰਘ ਪੰਜਾਬ ਦੇ ਮਾਨਸਾ ਸ਼ਹਿਰ ਦੇ ਰਹਿਣ ਵਾਲੇ ਹਨ। ਇਨ੍ਹਾਂ ਨੇ ਭਾਰਤ ਨੂੰ ਸੋਨ ਤਮਗਾ ਦਿਵਾਉਾਂ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।


Related News