ਸਾਰੇ ਚਾਹੁੰਦੇ ਹਨ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਵੇ ਫਾਈਨਲ : ਕੋਹਲੀ

06/13/2017 3:37:34 PM

ਲੰਡਨ— ਲੀਗ ਪੜਾਅ ਤੋਂ ਅੱਗੇ ਨਿਕਲਣ ਦੀ ਮੁਸ਼ਕਲ ਚੁਣੌਤੀ ਤੋਂ ਪਾਰ ਪਾ ਚੁੱਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਚੈਂਪੀਅਨਸ ਟਰਾਫੀ ਸੈਮੀਫਾਈਨਲ 'ਚ ਵਿਰੋਧੀ ਟੀਮ ਮਾਇਨੇ ਨਹੀਂ ਰਖਦੀ ਪਰ ਸਾਰੇ ਚਾਹੁੰਦੇ ਹਨ ਕਿ ਫਾਈਨਲ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਵੇ। ਭਾਰਤ ਦੂਜੇ ਸੈਮੀਫਾਈਨਲ 'ਚ ਬੰਗਲਾਦੇਸ਼ ਨਾਲ ਖੇਡੇਗਾ ਜਦਕਿ ਪਹਿਲੇ ਸੈਮੀਫਾਈਨਲ 'ਚ ਕੱਲ ਇੰਗਲੈਂਡ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ।

ਭਾਰਤੀ ਕਪਤਾਨ ਵਿਰਾਟ ਕੋਹਲੀ, ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਕੋਚ ਅਨਿਲ ਕੁੰਬਲੇ ਨੇ ਕੱਲ ਸ਼ਾਮ ਲਾਰਡਸ ਕ੍ਰਿਕਟ ਮੈਦਾਨ 'ਤੇ ਆਯੋਜਿਤ ਵਿਸ਼ੇਸ਼ ਸਮਾਰੋਹ 'ਚ ਹਿੱਸਾ ਲਿਆ। ਇਸ ਦਾ ਆਯੋਜਨ ਭਾਰਤੀ ਹਾਈਕਮਿਸ਼ਨਰ ਨੇ ਕੀਤਾ ਸੀ। ਕੋਹਲੀ ਨੇ ਕਿਹਾ, ''ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੈਮੀਫਾਈਨਲ 'ਚ ਅਸੀਂ ਕਿਸ ਨਾਲ ਖੇਡ ਰਹੇ ਹਾਂ। ਲੀਗ ਪੜਾਅ ਸਭ ਤੋਂ ਮੁਸ਼ਕਲ ਸੀ। ਅਸੀਂ ਹੁਣ ਫਾਈਨਲ ਤੋਂ ਇਕ ਜਿੱਤ ਦੂਰ ਹਾਂ। ਹਰ ਕੋਈ ਚਾਹੁਦਾ ਹੈ ਕਿ ਫਾਈਨਲ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਵੇ। ਦੋਵੇਂ ਟੀਮਾਂ ਚੰਗਾ ਖੇਡੀਆਂ ਤਾਂ ਲੋਕਾਂ ਨੂੰ ਇਹ ਦੇਖਣ ਨੂੰ ਮਿਲੇਗਾ।''


Related News