ਕਦੇ ਇਕ ਮੈਚ ਖੇਡਣ ਲਈ ਭਾਰਤੀ ਕ੍ਰਿਕਟਰਾਂ ਨੂੰ ਮਿਲਦੇ ਸਨ 250 ਰੁਪਏ, ਹੁਣ ਮਿਲਦੇ ਨੇ ਕਰੋੜਾਂ
Friday, Mar 09, 2018 - 07:02 PM (IST)
ਨਵੀਂ ਦਿੱਲੀ— ਭਾਰਤੀ ਕ੍ਰਿਕਟ 'ਚ ਇਕ ਸਮੇਂ ਇਹ ਆਲਮ ਸੀ ਕਿ ਇਕ ਟੈਸਟ ਮੈਚ ਲਈ ਕ੍ਰਿਕਟਰਾਂ ਨੂੰ 250 ਰੁਪਏ ਮਿਲਦੇ ਸਨ ਅਤੇ ਮੈਚ ਜਲਦ ਸਮਾਪਤ ਦੀ ਸੂਰਤ 'ਚ ਦਿਨ ਦੇ 50 ਰੁਪਏ ਕੱਟ ਜਾਂਦੇ ਸਨ ਪਰ ਅੱਜ ਸਥਿਤੀ ਇਹ ਹੈ ਕਿ ਬੀ.ਸੀ.ਸੀ.ਆਈ. ਦੇ ਸਿਖਰ ਗ੍ਰੇਡ 'ਚ ਸ਼ਾਮਲ ਖਿਡਾਰੀਆਂ ਨੂੰ ਸੱਤ ਕਰੋੜ ਰੁਪਏ ਦੀ ਮੋਟੀ ਫੀਸ ਦਿੱਤਾ ਜਾ ਰਹੀ ਹੈ। ਬੀ.ਸੀ.ਸੀ.ਆਈ. ਦਾ ਸੰਚਾਲਨ ਦੇਖ ਰਹੀ ਪ੍ਰਸ਼ਾਸਕਾਂ ਦੀ ਕਮੇਂਟੀ (ਸੀ.ਓ.ਏ.) ਨੇ ਜਦੋ ਤੋਂ ਭਾਰਤੀ ਕ੍ਰਿਕਟਰਾਂ ਲਈ ਨਵੇਂ ਅਨੁਬੰਧ ਦਾ ਐਲਾਨ ਕੀਤਾ ਹੈ ਉਸ ਸਮੇਂ ਤੋਂ ਖਿਡਾਰੀਆਂ ਦੀ ਫੀਸ ਨੂੰ ਲੈ ਕੇ ਕਾਫੀ ਦਿਲਚਸਪੀ ਸਾਹਮਣੇ ਆ ਰਹੀ ਹੈ।
1950 ਦੇ ਦਹਾਕੇ 'ਚ ਮਿਲਦੇ ਸਨ 250
ਸੀ.ਓ.ਏ. ਨੇ ਕ੍ਰਿਕਟਰਾਂ ਲਈ ਇਕ ਨਵਾਂ ਗ੍ਰੇਡ ਏ ਪਲੱਸ ਸ਼ੁਰੂ ਕੀਤਾ ਹੈ ਜਿਸ 'ਚ ਸ਼ਾਮਲ ਪੰਜ ਕ੍ਰਿਕਟਰਾਂ ਨੂੰ ਸਲਾਨਾ ਸੱਤ-ਸੱਤ ਕਰੋੜ ਰੁਪਏ ਦਿੱਤੇ ਜਾਣਗੇ। ਇਸ ਤੋਂ ਬਾਅਦ ਏ ਗ੍ਰੇਡ 'ਚ ਪੰਡ ਕਰੋੜ ਰੁਪਏ, ਬੀ ਗ੍ਰੇਡ 'ਚ ਤਿੰਨ ਕਰੋੜ ਅਤੇ ਸੀ ਗ੍ਰੇਡ 'ਚ ਇਕ ਕਰੋੜ ਰੁਪਏ ਦਿੱਤੇ ਜਾਣਗੇ। ਕ੍ਰਿਕਟਰਾਂ ਦੀ ਮੌਜੂਦਾ ਭਾਰੀ ਭਰਕਮ ਫੀਸ ਨੂੰ ਦੇਖਦੇ ਹੋਏ ਉਹ ਜਮਾਨਾ ਵੀ ਯਾਦ ਆ ਜਾਂਦਾ ਹੈ ਜਦੋਂ ਕ੍ਰਿਕਟਰਾਂ ਨੂੰ 1950 ਦੇ ਦਹਾਕੇ 'ਚ ਇਕ ਟੈਸਟ ਮੈਚ ਦੇ ਲਈ 250 ਰੁਪਏ ਮਿਲਦੇ ਸਨ। ਸਾਬਕਾ ਕਪਤਾਨ ਅਤੇ ਮਸ਼ਹੂਰ ਲੇਫਟ ਆਰਮ ਸਪਿਨਰ ਬਿਸ਼ਨ ਸਿੰਘ ਬੇਦੀ ਨੇ ਉਸ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਸੀ ਕਿ ਮੈਨੂੰ ਯਾਦ ਹੈ ਜਦੋਂ 50 ਦੇ ਦਹਾਕੇ 'ਚ ਨਿਊਜ਼ੀਲੈਂਡ ਦੀ ਟੀਮ ਭਾਰਤ ਆਈ ਸੀ ਤਾਂ ਭਾਰਤ ਨੇ ਇਕ ਟੈਸਟ ਮੈਚ ਚਾਰ ਦਿਨ ਦੇ ਅੰਦਰ ਜਿੱਤ ਲਿਆ ਸੀ। ਉਸ ਸਮੇਂ ਬੋਰਡ ਨੇ ਖਿਡਾਰੀਆਂ ਦੀ ਮੈਚ ਫੀਸ ਇਕ ਬਚੇ ਦਿਨ ਦੇ 50 ਰੁਪਏ ਕੱਟ ਲਏ ਸਨ। ਉਨ੍ਹਾਂ ਨੂੰ 250 ਰੁਪਏ ਦੇ ਬਜਾਏ 200 ਰੁਪਏ ਦਿੱਤੇ ਗਏ ਸਨ।

2006 'ਚ ਮਿਲਣ ਲੱਗੇ 50 ਲੱਖ
ਮਸ਼ਹੂਰ ਖਿਡਾਰੀ ਨਾਰੀ ਕਟ੍ਰੈਕਟਰ ਨੇ ਵੀ 50 ਦੇ ਦਹਾਕੇ ਨੂੰ ਯਾਦ ਕਰਦੇ ਹੋਏ ਦੱਸਿਆ ਸੀ ਕਿ ਉਸ ਨੂੰ ਪੰਜ ਦਿਨਾਂ ਲਈ 250 ਰੁਪਏ ਦਿੱਤੇ ਜਾਂਦੇ ਸਨ। ਕਟ੍ਰੈਕਟਰ ਨੇ ਇਕ ਦਿਲਚਸਪੀ ਵਾਲੀ ਗੱਲ ਦੱਸੀ ਸੀ ਕਿ ਇਕ ਵਾਰ ਉਸ਼ ਨੂੰ ਉਸ ਦੀ ਪੂਰੀ ਮੈਚ ਫੀਸ ਇਕ-ਇਕ ਰੁਪਏ ਦੇ ਸਿੱਕਿਆਂ 'ਚ ਦਿੱਤੀ ਗਈ ਸੀ। ਉਸ ਨੇ ਕਿਹਾ ਕਿ ਮੈਚ ਸਮਾਪਤ ਹੋ ਗਿਆ ਸੀ ਅਤੇ ਮੈਂ ਟ੍ਰੇਨ ਤੋਂ ਵਾਪਸ ਜਾ ਰਿਹਾ ਸੀ ਤਾਂ ਬੀ.ਸੀ.ਸੀ.ਆਈ. ਦੇ ਅਧਿਕਾਰੀ ਮੇਰੇ ਕੋਲ ਆਏ ਅਤੇ ਸਿੱਕੇ ਦੇ ਗਏ। ਮੇਰੇ ਕੋਲ ਇਨ੍ਹਾਂ ਮੌਕਾ ਵੀ ਨਹੀਂ ਸੀ ਕਿ ਮੈਂ ਉਨ੍ਹਾਂ ਸਿੱਕਿਆਂ ਨੂੰ ਗਿਣ ਸਕਦਾ। ਅੱਜ ਤੋਂ 12 ਸਾਲ ਪਹਿਬਲਾਂ 2006 'ਚ ਕ੍ਰਿਕਟਰਾਂ ਦੇ ਅਨੁਬੰਧ 50 ਲੱਖ, 20 ਲੱਖ ਅਤੇ 15 ਲੱਖ ਰੁਪਏ ਦੇ ਸਨ ਜੋ ਹੁਣ ਵੱਧ ਕੇ 7 ਕਰੋੜ, 5 ਕਰੋੜ, 3 ਕਰੋੜ ਅਤੇ 1 ਕਰੋੜ ਪਹੁੰਚ ਗਈ ਹੈ। ਖਿਡਾਰੀਆਂ ਦੀ ਸਾਲਾਨਾ ਫੀਸ 'ਤ ਸੀ.ਓ.ਏ. ਨੇ ਪਿਛਲੇ ਸਾਲ ਦੇ ਅਨੁਬੰਧ ਦੇ ਮੁਕਾਬਲੇ ਜ਼ਬਰਦਸਤ ਵਾਧਾ ਕੀਤਾ ਹੈ। ਪਿਛਲੇ ਸਾਲ ਖਿਡਾਰੀਆਂ ਨੂੰ ਦੋ ਕਰੋੜ, ਇਕ ਕਰੋੜ, ਅਤੇ 50 ਲੱਖ ਰੁਪਏ ਮਿਲਦੇ ਸਨ। ਸੱਤ ਕਰੋੜ ਰੁਪਏ ਦੇ ਨਵੇਂ ਵਰਗ 'ਚ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼ਿਖਰ ਧਵਨ, ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਰੱਖਿਆ ਗਿਆ ਹੈ। ਭਾਰਤ ਦੇ ਸਭ ਤੋਂ ਸਫਲ ਕਪਤਾਨ ਅਤੇ ਇਸ ਸਮੇਂ ਸਿਰਫ ਸੀਮਿਤ ਓਵਰਾਂ 'ਚ ਖੇਡ ਰਹੇ ਮਹਿੰਦਰ ਸਿੰਘ ਧੋਨੀ ਨੂੰ ਏ ਗ੍ਰੇਡ 'ਚ ਜਗ੍ਹਾ ਮਿਲੀ ਹੈ।

ਘਰੇਲੂ ਪੱਧਰ 'ਤੇ ਵੀ ਖਿਡਾਰੀਆਂ ਦੀ ਫੀਸ ਜ਼ਬਰਦਸਤ ਵਾਧਾ
ਬੀ.ਸੀ.ਸੀ.ਆਈ. ਇਸ ਅਵਿਧੀ 'ਚ ਚਾਰੇ ਅਨੁਬੰਧ 'ਚ ਸ਼ਾਮਲ 26 ਖਿਡਾਰੀਆਂ ਨੂੰ ਕੁਲ 98 ਕਰੋੜ ਰੁਪਏ ਫੀਸ ਦੇ ਰੂਪ 'ਚ ਦੇਵੇਗੀ। ਪੁਰਸ਼ ਕ੍ਰਿਕਟਰਾਂ ਦੇ ਮੁਕਾਬਲੇ ਮਹਿਲਾ ਕ੍ਰਿਕਟਰਾਂ ਦੀ ਸਥਿਤੀ ਸਾਲਾਨਾ ਫੀਸ ਦੇ ਮਾਮਲੇ 'ਚ ਬਹੁਤ ਵਧੀਆ ਨਹੀਂ ਹੈ। ਉਨ੍ਹਾਂ ਨੂੰ ਗ੍ਰੇਡ ਏ 'ਚ 50 ਲੱਖ ਰੁਪਏ, ਬੀ ਗ੍ਰੇਡ 'ਚ 30 ਲੱਖ ਰੁਪਏ ਅਤੇ ਸੀ ਗ੍ਰੇਡ 'ਚ 10 ਲੱਖ ਰੁਪਏ ਦਿੱਤੇ ਜਾਣਗੇ। ਬੀ.ਸੀ.ਸੀ.ਆਈ. ਆਪਣੇ ਸਾਰੇ ਖਿਡਾਰੀਆਂ 'ਤੇ ਸਾਲਾਨ 125 ਕਰੋੜ ਰੁਪਏ ਦੇ ਰੂਪ 'ਚ ਖਰਚ ਕਰੇਗੀ। ਘਰੇਲੂ ਪੱਧਰ 'ਤੇ ਵੀ ਖਿਡਾਰੀਆਂ ਦੀ ਫੀਸ 'ਚ ਜ਼ਬਰਦਸਤ ਵਾਧਾ ਹੋਇਆ ਹੈ। ਪੁਰਸ਼ ਸੀਨੀਅਰ 'ਚ ਇਕ ਰੋਜਾ 'ਚ ਖੇਡਣ ਵਾਲੇ ਖਿਡਾਰੀਆਂ ਨੂੰ 35000 ਰੁਪਏ, ਅੰਡਰ-23 ਨੂੰ 17500, ਅੰਡਰ-19 ਨੂੰ 10500 ਅਤੇ ਅੰਡਰ-16 ਨੂੰ 3500 ਰੁਪਏ ਮਿਲਣਗੇ ਜਦਕਿ ਮਹਿਲਾ ਸੀਨੀਅਰ ਨੂੰ 12500, ਅੰਡਰ-23 5500 ਅਤੇ ਅੰਡਰ-19 ਅਤੇ ਅੰਡਰ-16 ਨੂੰ 5500 ਰੁਪਏ ਮਿਲਣਗੇ। ਟੀ-20 ਮੈਚਾਂ ਲਈ ਫੀਸ ਇਨ੍ਹਾਂ ਹਰੇਕ ਵਰਗਾਂ ਦੀ 50 ਫੀਸਦੀ ਹੋਵੇਗੀ।
