ਯੂਰੋ 2020 : ਲਗਾਤਾਰ ਤੀਜੀ ਜਿੱਤ ਦੇ ਨਾਲ ਬੈਲਜੀਅਮ ਆਖ਼ਰੀ 16 ’ਚ

Tuesday, Jun 22, 2021 - 05:13 PM (IST)

ਯੂਰੋ 2020 : ਲਗਾਤਾਰ ਤੀਜੀ ਜਿੱਤ ਦੇ ਨਾਲ ਬੈਲਜੀਅਮ ਆਖ਼ਰੀ 16 ’ਚ

ਸੇਂਟ ਪੀਟਰਸਬਰਗ— ਦੁਨੀਆ ਦੀ ਨੰਬਰ ਇਕ ਟੀਮ ਬੈਲਜੀਅਮ ਨੇ ਆਪਣੀ ਪ੍ਰਸਿੱਧੀ ਦੇ ਮੁਤਾਬਕ ਪ੍ਰਦਰਸ਼ਨ ਕਰਦੇ ਹੋਏ ਯੂਰਪੀ ਫ਼ੁੱਟਬਾਲ ਚੈਂਪੀਅਨਸ਼ਿਪ ’ਚ ਜਿੱਤ ਦੀ ਹੈਟ੍ਰਿਕ ਲਾਉਂਦੇ ਹੋਏ ਸੋਮਵਾਰ ਨੂੰ ਫ਼ਿਨਲੈਂਡ ਨੂੰ 2-0 ਨਾਲ ਹਰਾਇਆ। ਗਰੁੱਪ ਪੜਾਅ ’ਚ ਇਟਲੀ ਤੇ ਨੀਦਰਲੈਂਡ ਦੇ ਬਾਅਦ ਲਗਾਤਾਰ ਤਿੰਨ ਮੈਚ ਜਿੱਤਣ ਵਾਲੀ ਇਹ ਤੀਜੀ ਟੀਮ ਹੈ। ਕਿਸੇ ਵੱਡੇ ਟੂਰਨਾਮੈਂਟ ’ਚ ਪਹਿਲੀ ਵਾਰ ਖੇਡ ਰਹੀ ਫ਼ਿਨਲੈਂਡ ਤੀਜੇ ਸਥਾਨ ’ਤੇ ਰਹੀ। ਜਦਕਿ ਰੂਸ ਨੂੰ 4-1 ਨਾਲ ਹਰਾ ਕੇ ਡੈਨਮਾਰਕ ਨੇ ਵੀ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਬੈਲਜੀਅਮ ਦੇ ਲਈ ਰੋਮੇਲੂ ਲੁਕਾਕੂ ਨੇ 81ਵੇਂ ਮਿੰਟ ’ਚ ਦੂਜਾ ਗੋਲ ਕੀਤਾ ਜੋ ਟੂਰਨਾਮੈਂਟ ’ਚ ਉਨ੍ਹਾਂ ਦਾ ਤੀਜਾ ਗੋਲ ਹੈ। 


author

Tarsem Singh

Content Editor

Related News