ਯੂਰੋਪਾ ਲੀਗ : ਮਾਨਚੈਸਟਰ ਯੂਨਾਈਟਿਡ ਨੇ ਵੱਡੀ ਜਿੱਤ ਨਾਲ ਫਾਈਨਲ ਵੱਲ ਵਧਾਏ ਕਦਮ

Friday, Apr 30, 2021 - 07:57 PM (IST)

ਯੂਰੋਪਾ ਲੀਗ : ਮਾਨਚੈਸਟਰ ਯੂਨਾਈਟਿਡ ਨੇ ਵੱਡੀ ਜਿੱਤ ਨਾਲ ਫਾਈਨਲ ਵੱਲ ਵਧਾਏ ਕਦਮ

ਲੰਡਨ– ਮਾਨਚੈਸਟਰ ਯੂਨਾਈਟਿਡ ਨੇ ਐਡੀਸਨ ਕਵਾਨੀ ਤੇ ਬਰੂਨੋ ਫਰਨਾਂਡਿਸ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਰੋਮਾ ਨੂੰ ਸੈਮੀਫਾਈਨਲ ਦੇ ਪਹਿਲੇ ਗੇੜ ਵਿਚ 6-2 ਨਾਲ ਕਰਾਰੀ ਹਾਰ ਦੇ ਕੇ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵੱਲ ਮਜ਼ਬੂਤ ਕਦਮ ਵਧਾਏ।

PunjabKesari
ਰੋਮਾ ਨੇ ਓਲਡ ਟ੍ਰੈਫਰਡ ਵਿਚ ਖੇਡੇ ਗਏ ਇਸ ਮੈਚ ਵਿਚ ਇਕ ਸਮੇਂ 2-1 ਦੀ ਬੜ੍ਹਤ ਬਣਾ ਰੱਖੀ ਸੀ ਪਰ ਯੂਨਾਈਟਿਡ ਨੇ ਦੂਜੇ ਹਾਫ ਵਿਚ ਪੰਜ ਗੋਲ ਕਰਕੇ ਮੈਚ ਨੂੰ ਇਕਪਾਸੜ ਬਣਾ ਦਿੱਤਾ। ਯੂਨਾਈਟਿਡ ਦੇ ਦੂਜੇ ਹਾਫ ਦੇ ਪੰਜ ਗੋਲਾਂ ਵਿਚੋਂ ਦੋ ਗੋਲ ਕਵਾਨੀ ਨੇ ਕੀਤੇ ਜਦਕਿ ਟੀਮ ਨੂੰ 9ਵੇਂ ਮਿੰਟ ਵਿਚ ਸ਼ੁਰੂਆਤੀ ਬੜ੍ਹਤ ਦਿਵਾਉਣ ਵਾਲੇ ਫਰਨਾਂਡਿਸ ਨੇ 71ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲਿਆ। ਯੂਨਾਈਟਿਡ ਵਲੋਂ ਪਾਲ ਪੋਗਬਾ ਤੇ ਬਦਲਵੇਂ ਖਿਡਾਰੀ ਮੈਸਨ ਗ੍ਰੀਨਵੁਡ ਨੇ ਵੀ ਦੂਜੇ ਹਾਫ ਵਿਚ ਗੋਲ ਕੀਤੇ। ਰੋਮਾ ਵਲੋਂ ਲਾਰੇਂਜੋ ਪਾਲੇਗ੍ਰਿਨੀ ਨੇ 15ਵੇਂ ਮਿੰਟ ਵਿਚ ਪੈਨਲਟੀ ’ਤੇ ਗੋਲ ਕੀਤਾ ਸੀ ਜਦਕਿ ਐਡਿਨ ਜੇਕੋ ਨੇ 33ਵੇਂ ਮਿੰਟ ਵਿਚ ਟੀਮ ਨੂੰ ਬੜ੍ਹਤ ਦਿਵਾਈ ਸੀ।
ਉਧਰ ਵਿਲਲਾਰੀਆਲ ਵਿਚ ਖੇਡੇ ਗਏ ਦੂਜੇ ਸੈਮੀਫਾਈਨਲ ਦੇ ਪਹਿਲੇ ਗੇੜ ਵਿਚ ਵਿਲਲਾਰੀਆਲ ਨੇ ਆਰਸਨੈੱਲ ਨੂੰ 2-1 ਨਾਲ ਹਰਾਇਆ। ਦੋਵੇਂ ਟੀਮਾਂ ਆਖਿਰ ਵਿਚ 10-10 ਖਿਡਾਰੀਆਂ ਦੇ ਨਾਲ ਖੇਡ ਰਹੀਆਂ ਸਨ। ਵਿਲਲਾਰੀਆਲ ਵਲੋਂ ਮਨੂ ਟ੍ਰਿਗਰੋਸ ਨੇ ਪੰਜਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ ਜਦਕਿ ਅਲਬੋਲ ਨੇ 29ਵੇਂ ਮਿੰਟ ਵਿਚ ਸਕੋਰ 2-0 ਕਰ ਦਿੱਤਾ। ਆਰਸਨੈੱਲ ਵਲੋਂ ਨਿਕੋਲਸ ਪੇਪੇ ਨੇ 73ਵੇਂ ਮਿੰਟ ਵਿਚ ਪੈਨਲਟੀ ’ਤੇ ਗੋਲ ਕੀਤਾ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News