ਯੂਰੋ ਟੀ20 ਸਲੈਮ : ਬੇਲਫਾਸਟ ਟਾਇਟੰਸ ਨਾਲ ਜੁੜੇ ਫਾਫ ਡੂ ਪਲੇਸੀ
Saturday, Jul 27, 2019 - 03:43 AM (IST)

ਮੁੰਬਈ— ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸੀ ਨੇ ਯੂਰੋ ਟੀ-20 ਸਲੈਮ ਦੀ ਬੇਲਫਾਸਟ ਟਾਇਟੰਸ ਟੀਮ ਦੇ ਨਾਲ ਕਰਾਰ ਕੀਤਾ ਹੈ। ਇਹ ਟੂਰਨਾਮੈਂਟ 30 ਅਗਸਤ ਤੋਂ 22 ਸਤੰਬਰ ਤਕ ਆਇਰਲੈਂਡ, ਸਕਾਟਲੈਂਡ ਤੇ ਨੀਦਰਲੈਂਡ 'ਚ ਖੇਡਿਆ ਜਾਵੇਗਾ। ਡੂ ਪਲੇਸੀ ਨੂੰ ਬੇਲਫਾਸਟ ਟਾਇਟੰਸ ਨੇ ਪੂਰਕ ਖਿਡਾਰੀ ਦੇ ਰੂਪ 'ਚ ਚੁਣਿਆ ਹੈ। ਦੱਖਣੀ ਅਫਰੀਕਾ ਦੇ ਲਈ 58 ਟੈਸਟ, 143 ਵਨ ਡੇ ਤੇ 44 ਟੀ-20 ਖੇਡ ਚੁੱਕੇ ਡੂ ਪਲੇਸੀ ਬੇਲਫਾਸਟ ਦੇ ਸ਼ਾਹਿਦ ਅਫਰੀਦੀ ਤੇ ਜੇ.ਪੀ. ਡੁਮਿਨੀ ਨਾਲ ਖੇਡਣਗੇ।