ਯੂਰੋ ਫੁੱਟਬਾਲ ਚੈਂਪੀਅਨਸ਼ਿਪ 2028 ਤੇ 2032 ਦੇ ਮੇਜ਼ਬਾਨਾਂ ਦਾ ਐਲਾਨ

Thursday, Oct 12, 2023 - 03:25 PM (IST)

ਯੂਰੋ ਫੁੱਟਬਾਲ ਚੈਂਪੀਅਨਸ਼ਿਪ 2028 ਤੇ 2032 ਦੇ ਮੇਜ਼ਬਾਨਾਂ ਦਾ ਐਲਾਨ

ਨਯੋਨ– ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ (ਯੂ. ਈ. ਐੱਫ. ਏ.) ਨੇ ਯੂਰੋ 2028 ਤੇ 2032 ਦੇ ਮੇਜ਼ਬਾਨ ਸੰਘਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਸਵਿਟਜ਼ਰਲੈਂਡ ਦੇ ਨਯੋਨ ਵਿਚ ਮੰਗਲਵਾਰ ਨੂੰ ਆਯੋਜਿਤ ਇਕ ਸਮਾਰੋਹ ਵਿਚ ਕੀਤੇ ਗਏ ਐਲਾਨ ਅਨੁਸਾਰ ਇੰਗਲੈਂਡ, ਉੱਤਰੀ ਆਇਰਲੈਂਡ, ਆਇਰਲੈਂਡ, ਸਕਾਟਲੈਂਡ ਤੇ ਵੇਲਸ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਯੂਰੋ 2028 ਦੀ ਮੇਜ਼ਬਾਨੀ ਕਰਨਗੇ ਜਦਕਿ 2032 ਸੈਸ਼ਨ ਇਟਲੀ ਤੇ ਤੁਰਕੀ ਵਿਚ ਆਯੋਜਿਤ ਕੀਤਾ ਜਾਵੇਗਾ। ਯੂਰੋ 2032 ਲਈ ਇਟਲੀ ਤੇ ਤੁਰਕੀ ਫੁੱਟਬਾਲ ਸੰਘਾਂ ਨੇ ਸਹਿਮਤੀ ਨਾਲ ਟੂਰਨਾਮੈਂਟ ਲਈ ਸਾਂਝੇ ਤੌਰ ’ਤੇ ਬੋਲੀ ਪੇਸ਼ ਕੀਤੀ ਸੀ।

ਇਹ ਵੀ ਪੜ੍ਹੋ : ਸਾਬਕਾ NFL ਖਿਡਾਰੀ ਸਰਜੀੳ ਬ੍ਰਾਊਨ ਆਪਣੀ ਮਾਂ ਦੀ ਮੌਤ ਦੇ ਸਬੰਧ 'ਚ ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News