ਯੂਰੋ 2024: ਸਲੋਵਾਕੀਆ ਅਤੇ ਰੋਮਾਨੀਆ ਦਾ ਮੁਕਾਬਲਾ ਡਰਾਅ

Thursday, Jun 27, 2024 - 03:26 PM (IST)

ਯੂਰੋ 2024: ਸਲੋਵਾਕੀਆ ਅਤੇ ਰੋਮਾਨੀਆ ਦਾ ਮੁਕਾਬਲਾ ਡਰਾਅ

ਫਰੈਂਕਫਰਟ- ਰੋਮਾਨੀਆ ਨੇ ਸਲੋਵਾਕੀਆ ਨਾਲ ਨੂੰ 1-1 ਨਾਲ ਡਰਾਅ ਖੇਡਿਆ ਅਤੇ ਦੋਵੇਂ ਟੀਮਾਂ ਨੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਨਾਕਆਊਟ ਪੜਾਅ 'ਚ ਜਗ੍ਹਾ ਬਣਾਈ। ਬਿਹਤਰ ਗੋਲ ਔਸਤ ਦੇ ਆਧਾਰ 'ਤੇ ਰੋਮਾਨੀਆ ਗਰੁੱਪ ਈ 'ਚ ਬੈਲਜੀਅਮ ਤੋਂ ਅੱਗੇ ਹੈ। ਸਲੋਵਾਕੀਆ ਤੀਜੇ ਸਥਾਨ 'ਤੇ ਰਿਹਾ। ਸਲੋਵਾਕੀਆ ਲਈ ਓਂਡਰੇਜ ਡੂਡਾ ਨੇ 24ਵੇਂ ਮਿੰਟ 'ਚ ਹੈਡਰ 'ਤੇ ਗੋਲ ਕੀਤਾ। ਰੋਮਾਨੀਆ ਲਈ ਰਜ਼ਵਾਨ ਮਾਰਿਨ ਨੇ 37ਵੇਂ ਮਿੰਟ ਵਿੱਚ ਬਰਾਬਰੀ ਵਾਲਾ ਗੋਲ ਕੀਤਾ। ਰੋਮਾਨੀਆ 2000 ਤੋਂ ਬਾਅਦ ਪਹਿਲੀ ਵਾਰ ਯੂਰੋ ਨਾਕਆਊਟ 'ਚ ਖੇਡੇਗਾ ਜਿੱਥੇ ਉਸਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ। ਬੈਲਜੀਅਮ ਦਾ ਸਾਹਮਣਾ ਫਰਾਂਸ ਨਾਲ ਹੋਵੇਗਾ ਅਤੇ ਇੰਗਲੈਂਡ ਦਾ ਸਾਹਮਣਾ ਸਲੋਵਾਕੀਆ ਨਾਲ ਹੋਵੇਗਾ। 


author

Tarsem Singh

Content Editor

Related News