ਬੁਚਾਰਡ ਨੇ ਬਾਕਸਿਨਸਕੀ ਨੂੰ ਹਰਾਇਆ

07/18/2018 4:23:11 PM

ਗਸਟਾਡ— ਯੁਗੇਨੀ ਬੁਚਾਰਡ ਨੇ ਪਹਿਲਾ ਸੈੱਟ ਗੁਆਉਣ ਦੇ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਬੁੱਧਵਾਰ ਨੂੰ ਇੱਥੇ ਟੀਮੀਆ ਬਾਕਸਿਨਸਕੀ ਨੂੰ ਹਰਾ ਕੇ ਗਸਟਾਡ ਡਬਲਿਊ.ਟੀ.ਏ. ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। 

ਦੁਨੀਆ ਦੀ 146ਵੇਂ ਨੰਬਰ ਦੀ ਖਿਡਾਰਨ ਬੁਚਾਰਡ ਨੇ ਦੋ ਵਾਰ ਰੋਲਾਂ ਗੈਰੋ 'ਚ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਬਾਕਸਿਨਸਕੀ ਨੂੰ ਦੋ ਘੰਟੇ ਅਤੇ 45 ਮਿੰਟ ਤੱਕ ਚਲੇ ਮੁਕਾਬਲੇ 'ਚ 4-6, 7-6 (7/1), 6-4 ਨਾਲ ਹਰਾਇਆ। ਇਕ ਸਮੇਂ ਦੁਨੀਆ ਦੀ ਨੌਵੇਂ ਨੰਬਰ ਦੀ ਖਿਡਾਰਨ ਰਹੀ ਬਾਕਸਿਨਸਕੀ ਸੱਜੇ ਪੈਰ ਦੀ ਸੱਟ ਦੇ ਕਾਰਨ ਪੂਰੇ ਕਲੇਅ ਅਤੇ ਗ੍ਰਾਸ ਕੋਰਟ ਸੈਸ਼ਨ 'ਚ ਨਹੀਂ ਖੇਡ ਸਕੀ ਜਿਸ ਨਾਲ ਸਵਿਟਜ਼ਰਲੈਂਡ ਦੀ ਇਸ ਖਿਡਾਰਨ ਦੀ ਰੈਂਕਿੰਗ 761 ਤੱਕ ਖਿਸਕ ਗਈ ਹੈ।


Related News