ਟੈਨਿਸ ਕਰੀਅਰ ਤੋਂ ਰਿਟਾਇਰ ਹੋ ਕੇ ਪੜ੍ਹਾਈ ਪੂਰੀ ਕਰਨੀ ਚਾਹੁੰਦੀ ਹੈ ਯੂਜਿਨੀ ਬੁਕਾਰਡ
Thursday, Mar 14, 2019 - 03:35 AM (IST)

ਜਲੰਧਰ- ਕੈਨੇਡਾ ਦੀ ਟੈਨਿਸ ਪਲੇਅਰ ਯੂਜਿਨੀ ਬੁਕਾਰਡ ਦੀ ਖਾਹਿਸ਼ ਹੈ ਕਿ ਉਹ ਜਦੋਂ ਟੈਨਿਸ ਕਰੀਅਰ ਤੋਂ ਸੰਨਿਆਸ ਲਵੇਗੀ ਤਾਂ ਸਭ ਤੋਂ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰੇਗੀ। ਅਸਲ ਵਿਚ ਯੂਜਿਨੀ ਨੂੰ ਟੈਰੀ ਮੈੱਕਰੀ ਨਾਮੀ ਇਕ ਸ਼ਖਸ ਨੇ ਟਵਿਟਰ 'ਤੇ ਸਵਾਲ ਪੁੱਛਿਆ ਸੀ ਕਿ ਮੈਂ ਸਿਰਫ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਸਕੂਲ ਕਿਥੇ ਕੰਪਲੀਟ ਕੀਤਾ ਹੈ। ਮੈਂ ਉਤਸ਼ਾਹ ਨਾਲ ਜਾਣਨਾ ਚਾਹੁੰਦਾ ਹਾਂ। ਇਸ 'ਤੇ ਯੂਜਿਨੀ ਨੇ ਮਜ਼ਾਕੀਆ ਲਹਿਜ਼ੇ ਵਿਚ ਲਿਖਿਆ—ਮੈਂ 15 ਸਾਲ ਦੀ ਉਮਰ ਤੋਂ ਬਤੌਰ ਪ੍ਰੋਫੈਸ਼ਨਲ ਟੈਨਿਸ ਖੇਡਣੀ ਸ਼ੁਰੂ ਕੀਤੀ ਸੀ। ਉਸ ਨੇ 18 ਸਾਲ ਦੀ ਉਮਰ ਤੱਕ ਹਾਈ ਸਕੂਲ ਕੰਪਲੀਟ ਕਰ ਲਿਆ ਸੀ। ਉਦੋਂ ਮੈਨੂੰ ਲੱਗਦਾ ਸੀ ਕਿ ਕੁਝ ਸਾਲਾਂ ਵਿਚ ਮੈਂ 2-2 ਫੁੱਲ ਟਾਈਮ ਨੌਕਰੀਆਂ ਕਰਾਂਗੀ, ਇਸ ਲਈ ਟੈਨਿਸ ਕਰੀਅਰ ਦੌਰਾਨ ਮੈਂ ਪੜ੍ਹਾਈ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ।
ਹਾਂ, ਇਹ ਜ਼ਰੂਰ ਹੈ ਕਿ ਜੇਕਰ ਮੈਂ ਰਿਟਾਇਰ ਹੋਈ ਤਾਂ ਯਕੀਨਨ ਪੜ੍ਹਾਈ ਜ਼ਰੂਰ ਕਰਾਂਗੀ। ਟੈਰੀ ਨੂੰ ਇਕ ਹੋਰ ਰਿਪਲਾਈ ਕਰਦੇ ਹੋਏ ਯੂਜਿਨੀ ਨੇ ਕਿਤਾਬਾਂ ਪ੍ਰਤੀ ਆਪਣੀ ਦੀਵਾਨਗੀ ਵੀ ਜ਼ਾਹਿਰ ਕੀਤੀ। ਉਸ ਨੇ ਲਿਖਿਆ— ਮੈਂ ਕਿਤਾਬਾਂ ਪੜ੍ਹਦੀ ਹਾਂ। ਇਹ ਮੈਨੂੰ ਬੇਹੱਦ ਪਸੰਦ ਹਨ। ਨਵੇਂ-ਨਵੇਂ ਲੈਸਨ ਤੁਹਾਨੂੰ ਬਹੁਤ ਕੁਝ ਸਿਖਾਉਂਦੇ ਹਨ।
ਦੱਸ ਦੇਈਏ ਕਿ ਯੂਜਿਨੀ ਦੀ ਟੈਨਿਸ ਕਰੀਅਰ ਵਿਚ ਅਜੇ ਰੈਂਕਿੰਗ 80 ਹੈ। ਉਹ ਅਕਤੂਬਰ 2014 'ਚ ਆਪਣੀ ਸਰਵਸ੍ਰੇਸ਼ਠ ਰੈਂਕਿੰਗ 6 ਤੱਕ ਪੁੱਜੀ ਸੀ। ਯੂਜਿਨੀ ਟੈਨਿਸ ਤੋਂ ਇਲਾਵਾ ਮਾਡਲਿੰਗ ਜਗਤ ਵਿਚ ਵੀ ਨਾਂ ਕਮਾ ਰਹੀ ਹੈ। ਉਹ ਕਈ ਵੱਡੇ ਬ੍ਰਾਂਡਜ਼ ਲਈ ਮਾਡਲਿੰਗ ਕਰਨ ਤੋਂ ਇਲਾਵਾ ਬਿਕਨੀ ਫੋਟੋਸ਼ੂਟ ਵੀ ਕਰਵਾ ਚੁੱਕੀ ਹੈ। ਬੀਤੇ ਕੁਝ ਸਾਲਾਂ ਵਿਚ ਉਸ ਦਾ ਸਪੋਰਟਸ ਇਲਸਟ੍ਰੇਟਿਡ ਮੈਗਜ਼ੀਨ ਲਈ ਕਰਵਾਇਆ ਗਿਆ ਫੋਟੋਸ਼ੂਟ ਬੇਹੱਦ ਪ੍ਰਸਿੱਧ ਹੋਇਆ ਸੀ।