ਇੰਗਲੈਂਡ ਨੂੰ ਚੈਂਪੀਅਨ ਬਣਾਉਣ ਵਾਲੇ ਮੋਗਰਨ ਨੇ ਕਿਹਾ- ਇਸ ਭਾਰਤੀ ਕ੍ਰਿਕਟਰ ਤੋਂ ਸਿੱਖਣਾ ਚਾਹੁੰਦਾ ਹਾਂ ਕਪਤਾਨੀ

04/12/2020 5:24:51 PM

ਸਪੋਰਟਸ ਡੈਸਕ : ਪਿਛਲੇ ਸਾਲ ਖੇਡੇ ਗਏ ਆਈ. ਸੀ. ਸੀ. ਵਨ ਡੇ ਵਰਲਡ ਕੱਪ ਵਿਚ ਇਓਨ ਮੋਰਗਨ ਨੇ ਪਹਿਲੀ ਵਾਰ ਇੰਗਲੈਂਡ ਨੂੰ ਵਰਲਡ ਕੱਪ ਦਾ ਖਿਤਾਬ ਦਿਵਾਉਣ ’ਚ ਮਦਦ ਕੀਤੀ। ਹਾਲਾਂਕਿ ਇਸ ਉਪਲੱਬਧੀ ਦੇ ਬਾਵਜੂਦ ਉਹ ਭਾਰਤੀ ਵਿਕਟਕੀਪਰ ਦਿਨੇਸ਼ ਕਾਰਤਿਕ ਨੂੰ ਬਿਹਤਰ ਸਮਝਦੇ ਹਨ ਅਤੇ ਉਸ ਤੋਂ ਕਪਤਾਨੀ ਦੇ ਗੁਣ ਸਿੱਖਣਾ ਚਾਹੁੰਦੇ ਹਨ। ਕਾਰਤਿਕ ਅਤੇ ਮੋਰਗਨ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਹਨ।

PunjabKesari

ਕੋਲਕਾਤਾ ਨਾਈਟ ਰਾਈਡਰਜ਼ ਨੇ ਮੋਰਗਨ ਨੂੰ ਸਾਢੇ ਪੰਜ ਕਰੋੜ ਵਿਚ ਟੀਮ ਵਿਚ ਸ਼ਾਮਲ ਕੀਤਾ ਸੀ। ਉਸ ਨੇ ਕਿਹਾ ਕਿ ਮੈਂ ਡੀ. ਕੇ. (ਦਿਨੇਸ਼ ਕਾਰਤਿਕ) ਨਾਲ ਬਹੁਤ ਵਾਰ ਮਿਲਿਆ ਹਾਂ। ਉਹ ਸ਼ਾਨਦਾਰ ਵਿਅਕਤੀ ਅਤੇ ਕ੍ਰਿਕਟਰ ਹਨ। ਮੈਂ ਉਸ ਤੋਂ ਜਿਸ ਤਰ੍ਹਾਂ ਦੀ ਹੋ ਸਕੇ ਮਦਦ ਲਵਾਂਗਾ। ਮੇਰੇ ਕੋਲ ਕਪਤਾਨੀ ਦੇ ਬਾਰੇ ਸਿੱਖਣ ਦਾ ਵੀ ਮੌਕਾ ਹੋਵੇਗਾ। ਮਾਰਗਨ ਨੇ ਕਿਹਾ ਕਿ ਭਾਰਤ ਵਿਚ ਕਪਤਾਨੀ ਕਰਨਾ ਅਲੱਗ ਤਜ਼ਰਬਾ ਹੈ ਅਤੇ ਉਹ ਦਿਨੇਸ਼ ਕਾਰਤਿਕ ਤੋਂ ਸਿੱਖਣਾ ਚਾਹੁੰਦੇ ਹਨ। 

PunjabKesari

ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੂਜੇ ਦੀ ਤਰ੍ਹਾਂ ਮਾਰਗਨ ਵੀ ਘਰ ਵਿਚ ਲਾਕਡਾਊਨ ਹੈ ਅਤੇ ਮੈਦਾਨ ’ਤੇ ਵਾਪਸੀ ਨੂੰ ਬੇਤਾਬ ਹੈ। ਉਸ ਨੇ ਕਿਹਾ ਕਿ ਇਹ ਦੇਖਣ ਦੇ ਲਾਇਕ ਹੋਵੇਗਾ ਕਿ ਅਸੀਂ ਕਿਵੇਂ ਅਤੇ ਕਿਸ ਤਰ੍ਹਾਂ ਨਾਲ ਖੇਡਦੇ ਹਾਂ। ਆਈ. ਪੀ. ਐੱਲ. ਕਿਸ ਫਾਰਮੈਟ ਵਿਚ ਖੇਡਿਆ ਜਾਵੇਗਾ। ਲਾਕਡਾਊਨ ਤੋਂ ਬਾਹਰ ਆ ਕੇ ਬੱਲੇਬਾਜ਼ੀ ਗੇਂਦਬਾਜ਼ੀ ਅਤੇ ਫੀਲਡਿੰਗ ਕਰਨ ਦੇ ਲਈ ਸਾਰੇ ਉਤਸ਼ਾਹਿਤ ਹਨ। ਜ਼ਿਕਰਯੋਗ ਹੈ ਕਿ ਭਾਰਤ ਵਿਚ ਲਾਕਡਾਊਨ ਕਾਰਨ ਫਿਲਹਾਲ ਆਈ. ਪੀ. ਐੱਲ. ਹੋਣ ’ਤੇ ਖਦਸ਼ਾ ਹੈ।


Ranjit

Content Editor

Related News