ਪਿਛਲੇ ਵਿਸ਼ਵ ਕੱਪ 'ਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਕਾਫ਼ੀ ਅਪਮਾਨਜਨਕ ਸੀ : ਮੋਰਗਨ

07/03/2019 12:46:39 PM

ਸਪੋਰਟਸ ਡੈਸਕ— ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਪਿਛਲੇ ਵਰਲਡ ਕੱਪ 'ਚ ਨਿਊਜ਼ੀਲੈਂਡ ਦੀ ਟੀਮ ਤੋਂ ਮਿਲੀ ਕਰਾਰੀ ਹਾਰ ਉਨ੍ਹਾਂ ਦੇ ਲਈ ਕਾਫ਼ੀ ਅਪਮਾਨਜਨਕ ਸੀ। ਨਿਊਜ਼ੀਲੈਂਡ ਨੇ 2015 ਵਰਲਡ ਕੱਪ 'ਚ ਇੰਗਲੈਂਡ ਦੀ ਪਾਰੀ ਨੂੰ 123 ਦੌੜਾਂ 'ਤੇ ਰੋਕਣ ਤੋਂ ਬਾਅਦ 12.2 ਓਵਰ 'ਚ ਜਿੱਤ ਦਰਜ ਕਰ ਲਿਆ ਸੀ। ਇੰਗਲੈਂਡ ਦੇ ਕਪਤਾਨ ਨੇ ਹਾਲਾਂਕਿ ਕਿਹਾ ਕਿ ਉਸ ਹਾਰ ਦੀ ਗੱਲ ਕਾਫ਼ੀ ਪਿੱਛੇ ਛੁੱਟ ਚੁੱਕੀ ਹੈ ਤੇ ਸਫੇਦ ਗੇਂਦ ਦੇ ਕ੍ਰਿਕਟ 'ਚ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਬੁੱਧਵਾਰ ਨੂੰ ਦੋਨਾਂ ਦੇਸ਼ਾਂ ਦੇ ਵਿਚਾਲੇ ਹੋਣ ਵਾਲੇ ਲੀਗ ਮੈਚ ਦੇ ਜੇਤੂ ਦਾ ਸੈਮੀਫਾਈਨਲ 'ਚ ਸਥਾਨ ਪੱਕਾ ਹੋ ਜਾਵੇਗਾ ਜਦ ਕਿ ਹਾਰਨ ਵਾਲੀ ਟੀਮ ਵੀ ਜੇਕਰ-ਮਗਰ ਦੇ ਫੇਰ ਦੇ ਨਾਲ ਆਖਰੀ ਚਾਰ 'ਚ ਜਗ੍ਹਾ ਬਣਾਉਣ ਦੀ ਦੋੜ 'ਚ ਰਹੇਗੀ।PunjabKesari

ਮੋਰਗਨ ਨੇ ਮੰਗਲਵਾਰ ਨੂੰ ਇੱਥੇ ਕਿਹਾ, ''ਉਸ ਮੈਚ ਨਾਲ ਸਾਡਾ ਹੌਂਸਲਾ ਕਾਫ਼ੀ ਡਿੱਗ ਗਿਆ ਸੀ। ਇਕ ਕਪਤਾਨ ਜਾਂ ਖਿਡਾਰੀ ਦੇ ਤੌਰ 'ਤੇ ਉਸ ਤਰਾਂ ਦੀ ਹਾਰ ਦਾ ਸਾਹਮਣਾ ਕਰਨਾ ਅਪਮਾਨਜਨਕ ਹੈ। ਉਨ੍ਹਾਂ ਨੇ ਕਿਹਾ,  ''ਨਿਊਜ਼ੀਲੈਂਡ ਦੇ ਖਿਡਾਰੀਆਂ ਨੇ ਇਹ ਵਿਖਾਇਆ ਹੈ ਕਿ ਉਹ ਚੰਗੇ ਇਨਸਾਨ ਹਨ ਤੇ ਆਪਣੇ ਤਰੀਕੇ ਨਾਲ ਖੇਡਣ ਦੇ ਨਾਲ ਜਿੱਤ ਵੀ ਦਰਜ ਕਰ ਸਕਦੇ ਹਨ। ਦੁਨੀਆ ਦੇ ਕਈ ਦੇਸ਼ਾਂ ਲਈ ਇਹ ਅੱਖਾਂ ਖੋਲ੍ਹਣ ਵਾਲਾ ਹੈ। ਮੋਰਗਨ ਨੇ ਕਿਹਾ, '' ਮੈਨੂੰ ਲੱਗਦਾ ਹੈ ਉਸ ਨਤੀਜੇ ਨੇ ਵਰਲਡ ਕੱਪ 'ਚ ਸਾਰਿਆ ਨੂੰ ਝਕਝੋਰ ਦਿੱਤਾ ਸੀ।


Related News