ਇਓਨ ਮੋਰਗਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

Friday, Mar 20, 2020 - 11:44 AM (IST)

ਇਓਨ ਮੋਰਗਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਸਪੋਰਟਸ ਡੈਸਕ— ਇੰਗਲੈਂਡ ਨੂੰ ਵਰਲਡ ਕੱਪ ਜਿਤਾਉਣ ਵਾਲੇ ਕਪਤਾਨ ਇਓਨ ਮੋਰਗਨ ਇਕ ਪੁੱਤਰ ਦੇ ਪਿਤਾ ਬਣ ਗਏ ਹਨ। ਇਸ ਦੀ ਜਾਣਕਾਰੀ ਖ਼ੁਦ ਮੋਰਗਨ ਦੀ ਪਤਨੀ ਤਾਰਾ ਮੋਰਗਨ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ। ਮੋਰਗਨ ਅਤੇ ਤਾਰਾ ਦੋਵੇਂ ਹੀ ਬੱਚੇ ਦੇ ਜਨਮ ’ਤੇ ਕਾਫੀ ਖੁਸ਼ ਹਨ। ਇਨ੍ਹਾਂ ਦੋਹਾਂ ਨੇ ਆਪਣੇ ਬੱਚੇ ਦਾ ਨਾਂ ਵੀ ਰੱਖ ਦਿੱਤਾ ਹੈ।

PunjabKesariਮੋਰਗਨ ਦੀ ਪਤਨੀ ਤਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਬੱਚੇ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਕਿ ਲੀਓ ਲੁਈਸ ਓਲੀਵਰ ਮੋਰਗਨ। ਇਸ ਤਸਵੀਰ ਨੂੰ ਪੋਸਟ ਕਰਨ ਦੇ ਬਾਅਦ ਹੀ ਲੋਕਾਂ ਨੇ ਮੋਰਗਨ ਅਤੇ ਤਾਰਾ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਵੰਬਰ 2018 ’ਚ ਇੰਗਲੈਂਡ ਦੇ ਸਟਾਰ ਕ੍ਰਿਕਟਰ ਇਓਨ ਮੋਰਗਨ ਨੇ ਤਾਰਾ ਨਾਲ ਵਿਆਹ ਕੀਤਾ ਸੀ। ਵਿਆਹ ਦੇ ਕੁਝ ਮਹੀਨਿਆਂ ਬਾਅਦ ਮੋਰਗਨ ਨੇ ਵਰਲਡ ਕੱਪ ਲਈ ਇੰਗਲੈਂਡ ਦੀ ਟੀਮ ਦੀ ਅਗਵਾਈ ਕੀਤੀ ਅਤੇ ਆਪਣੀ ਟੀਮ ਨੂੰ ਵਰਲਡ ਕੱਪ ਖਿਤਾਬ ਜਿਤਾਇਆ। 


author

Tarsem Singh

Content Editor

Related News