ਇੰਗਲਿਸ਼ ਮੀਡੀਆ ’ਚ ਇਕ ਵਰਗ ਨੇ ਹਾਰ ਲਈ ਟੀਮ ਨੂੰ ਦੋਸ਼ੀ ਕਿਹਾ ਤੇ ਦੂਜੇ ਨੇ ਪਿੱਚ ’ਤੇ
Friday, Feb 26, 2021 - 08:57 PM (IST)
ਲੰਡਨ– ਬ੍ਰਿਟਿਸ਼ ਮੀਡੀਆ ਨੇ ਗੁਲਾਬੀ ਗੇਂਦ ਦੇ ਟੈਸਟ ਵਿਚ ਆਪਣੀ ਕ੍ਰਿਕਟ ਟੀਮ ਦੇ ਭਾਰਤ ਤੋਂ 2 ਦਿਨਾਂ ਵਿਚ ਹਾਰ ਦੀ ਆਲੋਚਨਾ ਕੀਤੀ ਤੇ ਇਸਦੇ ਲਈ ਵਿਵਾਦਪੂਰਣ ਰੋਟੇਸ਼ਨ ਨੀਤੀ ਤੇ ਆਪਣੇ ਬੱਲੇਬਾਜ਼ਾਂ ਦੀ ਤਕਨੀਕੀ ਅਸਫਲਤਾ ਨੂੰ ਜ਼ਿੰਮੇਵਾਰ ਠਹਿਰਾਇਆ ਜਦਕਿ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ’ਤੇ ਵੀ ਉਂਗਲੀ ਚੁੱਕੀ ਗਈ। ਮੈਚ 2 ਦਿਨ ਵਿਚ ਖਤਮ ਹੋ ਗਿਆ, ਜਿਸ ਨਾਲ ਪਿੱਚ ਦੀ ਵੀ ਆਲੋਚਨਾ ਕੀਤੀ ਗਈ, ਜਿਸ ਵਿਚ ਕੁਝ ਸਾਬਕਾ ਖਿਡਾਰੀਆਂ ਜਿਵੇਂ ਮਾਈਕਲ ਵਾਨ ਨੇ ਕਿਹਾ ਕਿ ਇਹ ਟੈਸਟ ਕ੍ਰਿਕਟ ਲਈ ਆਦਰਸ਼ ਪਿੱਚ ਨਹੀਂ ਸੀ। ਪਰ ‘ਦਿ ਗਾਰਡੀਅਨ’ ਅਖਬਾਰ ਨੇ ਇੰਗਲੈਂਡ ਦੇ ਖਰਾਬ ਪ੍ਰਦਰਸ਼ਨ ਦੀ ਆਲੋਚਨਾ ਕੀਤੀ।
ਇਹ ਖ਼ਬਰ ਪੜ੍ਹੋ- ਅਹਿਮਦਾਬਾਦ ਦਾ ਟੈਸਟ ਮੈਚ 1935 ਤੋਂ ਬਾਅਦ ਦਾ ਸਭ ਤੋਂ ਛੋਟਾ ਟੈਸਟ ਮੈਚ
‘ਦਿ ਸਨ’ ਨੇ ਇੰਗਲੈਂਡ ਨੂੰ ਅਯੋਗ ਦੱਸਦੇ ਹੋਏ ਉਸਦੀ ਚੋਣ ਨੀਤੀ ਦੀ ਆਲੋਚਨਾ ਕੀਤੀ। ਡੇਵ ਕਿਡ ਨੇ ਆਪਣੇ ਕਾਲਮ ਵਿਚ ਲਿਖਿਆ, ‘‘ਅਯੋਗ ਇੰਗਲੈਂਡ ਟੀਮ ਨੂੰ ਅਹਿਮਦਾਬਾਦ ਦੀ ਟਰਨਿੰਗ ਪਿੱਚ ’ਤੇ ਭਾਰਤ ਹੱਥੋਂ ਸ਼ਰਮਸਾਰ ਹੋਣਾ ਪਿਆ, ਜਿਸ ਨਾਲ ਟੀਮ ਇਕ ਸਪਿਨਰ ਤੇ ਚਾਰ ‘11ਵੇਂ ਨੰਬਰ’ ਦੇ ਬੱਲੇਬਾਜ਼ਾਂ ਦੇ ਨਾਲ ਉੱਤਰੀ।’’
ਇਹ ਖ਼ਬਰ ਪੜ੍ਹੋ- ਜੀਓ ਦਾ ਧਮਾਕਾ, 1999 'ਚ ਨਵੇਂ ਜੀਓਫੋਨ ਤੇ 2 ਸਾਲ ਤੱਕ ਫ੍ਰੀ ਕਾਲਿੰਗ
ਪਰ ਕੁਝ ਅਖਬਾਰਾਂ ਤੇ ਮਾਹਿਰ ਅਜਿਹੇ ਵੀ ਹਨ, ਜਿਨ੍ਹਾਂ ਨੇ ਟੈਸਟ ਨੂੰ ਦੋ ਦਿਨ ਦਾ ਮੁਕਾਬਲਾ ਬਣਨ ਲਈ ਪੂਰੀ ਤਰ੍ਹਾਂ ਨਾਲ ਮੋਟੇਰਾ ਦੀ ਟਰਨਿੰਗ ਪਿੱਚ ਨੂੰ ਜ਼ਿੰਮੇਵਾਰ ਠਹਿਰਾਇਆ। ‘ਦਿ ਮਿਰਰ’ ਵਿਚ ਐਂਡੀ ਬੇਨ ਨੇ ਆਪਣੇ ਕਾਲਮ ਵਿਚ ਲਿਖਿਆ, ‘‘ਭਾਰਤ ਇਸ ਪਿੱਚ ਨਾਲ ਖੇਡ ਭਾਵਨਾ ਦੀਆਂ ਹੱਦਾਂ ਲੰਘਣ ਦੇ ਨੇੜੇ ਪਹੁੰਚ ਗਿਆ।’’ ਉਥੇ ਹੀ ਦਿ ਟੈਲੀਗ੍ਰਾਫ ਦੇ ਮਸ਼ਹੂਰ ਕ੍ਰਿਕਟ ਲੇਖਕ ਸਿਲਡ ਬੈਰੀ ਅਨੁਸਾਰ,‘‘ਇਹ ਅਨਫਿੱਟ ਪਿੱਚ ਟੈਸਟ ਕ੍ਰਿਕਟ ਲਈ ਨਹੀਂ ਸੀ– ਭਾਰਤ ਦੇ ਵਿਸ਼ਵ ਚੈਂਪੀਅਨਸ਼ਿਪ ਅੰਕ ਕੱਟ ਦੇਣੇ ਚਾਹੀਦੇ ਹਨ।’’
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।