ਭਾਰਤ ਖ਼ਿਲਾਫ਼ ਟੈਸਟ ਮੈਚ ਲਈ ਇੰਗਲੈਂਡ ਨੇ ਕੀਤਾ ਮਹਿਲਾ ਟੀਮ ਦਾ ਐਲਾਨ
Wednesday, Jun 09, 2021 - 06:29 PM (IST)
ਸਪੋਰਟਸ ਡੈਸਕ— ਤੇਜ਼ ਗੇਂਦਬਾਜ਼ ਐਮਿਲੀ ਅਰਲੋਟ ਨੂੰ ਭਾਰਤ ਖ਼ਿਲਾਫ਼ 16 ਜੂਨ ਤੋਂ ਸ਼ੁਰੂ ਹੋ ਰਹੇ ਇਕਮਾਤਰ ਟੈਸਟ ਲਈ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਇੰਗਲੈਂਡ ਨੇ 17 ਮੈਂਬਰੀ ਟੀਮ ਦਾ ਐਲਾਨ ਕੀਤਾ ਜਿਸ ’ਚ ਹੋਰ ਛਾਂਟੀ ਕੀਤੀ ਜਾਵੇਗੀ। ਬਾਹਰ ਹੋਣ ਵਾਲੇ ਖਿਡਾਰੀ ਰਸ਼ੇਲ ਹੇਹੋ ਫ਼ਲਿੰਟ ਟਰਾਫ਼ੀ (ਆਰ. ਐੱਚ. ਐੱਫ.ਟੀ.) ’ਚ ਹਿੱਸਾ ਲੈਣਗੇ। ਅਰਲੋਟ ਨੇ ਹਾਲ ਹੀ ’ਚ ਆਰ. ਐੱਚ. ਐੱਫ. ਟੀ. ’ਚ ਹੈਟ੍ਰਿਕ ਲਾਈ ਸੀ।
ਭਾਰਤ ਖ਼ਿਲਾਫ਼ ਹੀਥਰ ਨਾਈਟ ਟੀਮ ਦੀ ਕਪਤਾਨ ਹੋਵੇਗੀ। ਭਾਰਤੀ ਟੀਮ 7 ਸਾਲ ’ਚ ਪਹਿਲਾ ਟੈਸਟ ਖੇਡੇਗੀ। ਇਸ ਤੋਂ ਬਾਅਦ ਤਿੰਨ ਵਨ-ਡੇ ਤੇ ਤਿੰਨ ਟੀ-20 ਮੈਚ ਵੀ ਖੇਡੇ ਜਾਣਗੇ। ਮੁੱਖ ਕੋਚ ਲੀਜ਼ਾ ਨਾਈਟਲੀ ਨੇ ਇੰਗਲੈਂਡ ਕ੍ਰਿਕਟ ਬੋਰਡ (ਈ. ਸੀ. ਬੀ.) ਵੱਲੋਂ ਜਾਰੀ ਬਿਆਨ ’ਚ ਕਿਹਾ ਕਿ ਕੋਰੋਨਾਕਾਲ ’ਚ ਟੀਮ ’ਚ ਕਵਰ ਦੀ ਲੋੜ ਨੂੰ ਦੇਖਦੇ ਹੋਏ ਟੀਮ ਚੁਣਨਾ ਮੁਸ਼ਕਲ ਸੀ ਪਰ ਅਸੀਂ ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦੇ ਹਾਂ।
ਟੀਮ : ਹੀਥਰ ਨਾਈਟ, ਐਮਿਲੀ ਅਰਲੋਟ, ਟੈਮੀ ਬਿਊਮੋਂਟ, ਕੈਥਰੀਨ ਬ੍ਰੰਟ, ਕੇਟ ਕ੍ਰਾਸ, ਫ਼੍ਰੇਆ ਡੇਵਿਸ, ਸੋਫ਼ੀਆ ਡੰਕਲੀ, ਸੋਫ਼ੀ ਐਕਸੇਲੇਟਨ, ਜਾਰਜੀਆ ਐਲਵਿਸ, ਟੈਸ਼ ਫ਼ਰਾਂਟ, ਸਾਰਾ ਗਲੇਨ, ਐਮੀ ਜੋਂਸ, ਨੈੱਟ ਸਕੀਵੇਰ, ਆਨਿਆ ਸ਼ਰੁਬਸੋਲੇ, ਮੈਡੀ ਵਿਲੇਰਸ, ਫ਼੍ਰਾਨ ਵਿਲਸਨ, ਲੌਰੇਨ ਵਿਨਫ਼ੀਲਡ ਹਿੱਲ।