T20 WC ਤੋਂ ਪਹਿਲਾਂ ਸ਼੍ਰੀਲੰਕਾ ਨਾਲ ਸੀਮਤ ਓਵਰਾਂ ਦੀਆਂ ਲੜੀਆਂ ਖੇਡੇਗਾ ਇੰਗਲੈਂਡ
Thursday, Aug 21, 2025 - 01:06 PM (IST)

ਸਪੋਰਟਸ ਡੈਸਕ– ਇੰਗਲੈਂਡ ਦੀ ਪੁਰਸ਼ ਕ੍ਰਿਕਟ ਟੀਮ 2026 ਦੀ ਸ਼ੁਰੂਆਤ ਵਿਚ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਸੀਮਤ ਓਵਰਾਂ ਦੀਆਂ ਲੜੀਆਂ ਲਈ ਸ਼੍ਰੀਲੰਕਾ ਦਾ ਦੌਰਾ ਕਰੇਗੀ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਸ਼੍ਰੀਲੰਕਾ ਦੇ ਨਾਲ ਤਿੰਨ ਵਨ ਡੇ ਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਵਾਲੇ ਦੌਰੇ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਸ਼੍ਰੀਲੰਕਾ ਦੇ ਦੌਰੇ ’ਤੇ ਇੰਗਲੈਂਡ 22, 24 ਤੇ 27 ਜਨਵਰੀ ਨੂੰ ਤਿੰਨ ਵਨ ਡੇ ਖੇਡੇਗਾ। ਇਸ ਤੋਂ ਬਾਅਦ 30 ਜਨਵਰੀ, 1 ਫਰਵਰੀ ਤੇ 3 ਫਰਵਰੀ ਨੂੰ ਟੀ-20 ਮੈਚ ਖੇਡੇ ਜਾਣਗੇ।
ਇਹ ਟੀ-20 ਕੌਮਾਂਤਰੀ ਲੜੀ ਭਾਰਤ ਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿਚ ਹੋਣ ਵਾਲੇ ਵਿਸ਼ਵ ਕੱਪ ਦੀ ਤਿਆਰੀ ਦਾ ਹਿੱਸਾ ਹੋਵੇਗੀ। ਜ਼ਿਕਰਯੋਗ ਹੈ ਕਿ 2010 ਤੇ 2022 ਵਿਚ ਚੈਂਪੀਅਨ ਰਹੀ ਇੰਗਲੈਂਡ ਦੀ ਟੀਮ ਵੈਸਟਇੰਡੀਜ਼ ਤੇ ਅਮਰੀਕਾ ਵਿਚ ਹੋਣ ਪਿਛਲੇ ਵਿਸ਼ਵ ਕੱਪ ਵਿਚ ਸੈਮੀਫਾਈਨਲ ਵਿਚ ਹਾਰ ਗਈ ਸੀ।