T20 WC, NZ vs PAK: ਥੋੜ੍ਹੀ  ਦੇਰ ਤਕ ਹੋਵੇਗੀ ਟਾਸ

Saturday, Feb 21, 2026 - 06:18 PM (IST)

T20 WC, NZ vs PAK: ਥੋੜ੍ਹੀ  ਦੇਰ ਤਕ ਹੋਵੇਗੀ ਟਾਸ

ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2026 ਦੇ ਸੁਪਰ 8 ਦੇ ਮੈਚ 'ਚ ਅੱਜ ਨਿਊਜ਼ੀਲੈਂਡ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਨਿਊਜ਼ੀਲੈਂਡ ਦੇ ਬੱਲੇਬਾਜ਼ ਆਈ. ਸੀ. ਸੀ. ਦੇ ਇਸ ਵੱਡੇ ਟੂਰਨਾਮੈਂਟ ’ਚ ਅਜੇ ਤੱਕ ਚੋਟੀ ਪੱਧਰ ਦੀ ਖੇਡ ਨਹੀਂ ਦਿਖਾ ਸਕੇ ਹਨ ਜਿਸ ’ਚ ਸਿਰਫ ਸਲਾਮੀ ਬੱਲੇਬਾਜ਼ ਟਿਮ ਸੀਫਰਟ ਤੇ ਫਿਨ ਐਲੇਨ ਹੀ ਹਨ ਜਿਨ੍ਹਾਂ ਨੇ ਮਿਲ ਕੇ 3 ਅਰਧ ਸੈਂਕੜੇ ਲਾਏ ਹਨ ਪਰ ਮੱਧਕ੍ਰਮ ਦੇ ਬੱਲੇਬਾਜ਼ ਇਨ੍ਹਾਂ ਦੋਵਾਂ ਦਾ ਠੀਕ ਤਰ੍ਹਾਂ ਨਾਲ ਸਾਥ ਨਹੀਂ ਦੇ ਸਕੇ ਹਨ । ਪਾਕਿਸਤਾਨ ਆਪਣੇ ਸਾਰੇ ਮੈਚ ਸ਼੍ਰੀਲੰਕਾ ਵਿਚ ਖੇਡ ਰਹੀ ਹੈ ਤੇ ਉੱਥੋਂ ਦੇ ਹਾਲਾਤਾਂ ਦਾ ਉਸ ਨੂੰ ਫਾਇਦਾ ਮਿਲ ਸਕਦਾ ਹੈ।

ਟੀਮਾਂ ਇਸ ਤਰ੍ਹਾਂ ਹਨ -

ਪਾਕਿਸਤਾਨ : ਸਲਮਾਨ ਅਲੀ ਆਗਾ (ਕਪਤਾਨ), ਅਬਰਾਰ ਅਹਿਮਦ, ਬਾਬਰ ਆਜ਼ਮ, ਫਹੀਮ ਅਸ਼ਰਫ, ਫਖਰ ਜ਼ਮਾਂ, ਖਵਾਜ਼ਾ ਨਫੇ, ਮੁਹੰਮਦ ਨਵਾਜ਼, ਮੁਹੰਮਦ ਸਲਮਾਨ ਮਿਰਜ਼ਾ, ਨਸੀਮ ਸ਼ਾਹ, ਸਾਹਿਬਜ਼ਾਦਾ ਫਰਹਾਨ, ਸੈਮ ਅਯੂਬ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਦਾਬ ਖਾਨ, ਉਸਮਾਨ ਖਾਨ, ਉਸਮਾਨ ਤਾਰਿਕ।

ਨਿਊਜ਼ੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਫਿਨ ਐਲੇਨ, ਮਾਰਕ ਚੈਪਮੈਨ, ਡੇਵੋਨ ਕੋਨਵੇ, ਜੈਕਬ ਡਫੀ, ਲਾਕੀ ਫਰਗਿਊਸਨ, ਮੈਟ ਹੈਨਰੀ, ਕਾਈਲ ਜੈਮੀਸਨ, ਡੈਰਿਲ ਮਿਸ਼ੇਲ, ਜੇਮਸ ਨੀਸ਼ਮ, ਗਲੇਨ ਫਿਲਿਪਸ, ਰਚਿਨ ਰਵਿੰਦਰ, ਟਿਮ ਸੀਫਰਟ, ਈਸ਼ ਸੋਢੀ, ਕੋਲ ਮੈਕਕੌਨਚੀ।


author

Tarsem Singh

Content Editor

Related News