ਚੁਣੌਤੀਪੂਰਨ ਹਾਲਾਤ ''ਚ ਇੰਗਲੈਂਡ ਦਾ ਸਾਹਮਣਾ ਕਰਨ ਉਤਰੇਗਾ ਬੰਗਲਾਦੇਸ਼

Wednesday, Oct 27, 2021 - 02:16 AM (IST)

ਚੁਣੌਤੀਪੂਰਨ ਹਾਲਾਤ ''ਚ ਇੰਗਲੈਂਡ ਦਾ ਸਾਹਮਣਾ ਕਰਨ ਉਤਰੇਗਾ ਬੰਗਲਾਦੇਸ਼

ਆਬੂ ਧਾਬੀ- ਸਾਬਕਾ ਚੈਂਪੀਅਨ ਵੈਸਟਇੰਡੀਜ਼ ਵਿਰੁੱਧ ਪ੍ਰਭਾਵਸ਼ਾਲੀ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕਰਨ ਵਾਲੀ ਇੰਗਲੈਂਡ ਦੀ ਟੀਮ ਦੇ ਸਾਹਮਣੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ-12 ਗੇੜ ਦੇ ਅਗਲੇ ਮੁਕਾਬਲੇ ਵਿਚ ਬੁੱਧਵਾਰ ਨੂੰ ਇੱਥੇ ਬੰਗਲਾਦੇਸ਼ ਦੀ ਚੁਣੌਤੀ ਹੋਵੇਗੀ। ਗਰੁੱਪ-1 ਦੇ ਇਸ ਮੈਚ ਵਿਚ ਇੰਗਲੈਂਡ ਦਾ ਪਲੜਾ ਭਾਰੀ ਹੋਵੇਗਾ ਪਰ ਬੰਗਲਾਦੇਸ਼ ਦੀ ਟੀਮ ਉਪ ਮਹਾਂਦੀਪੀ ਹਾਲਾਤ ਵਿਚ ਖੇਡਣ ਦਾ ਬਿਹਤਰ ਤਜਰਬਾ ਹੈ।

ਇਹ ਖਬਰ ਪੜ੍ਹੋ- T20 WC, PAK vs NZ : ਪਾਕਿ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ

PunjabKesari
ਕਪਤਾਨ ਇਯੋਨ ਮੋਰਗਨ ਦੀ ਅਗਵਾਈ ਵਾਲੀ ਇੰਗਲੈਂਡ ਨੇ ਵੈਸਟਇੰਡੀਜ਼ ਨੂੰ 14.2 ਓਵਰਾਂ ਵਿਚ 55 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਸਿਰਫ 8.2 ਓਵਰਾਂ ਵਿਚ ਜਿੱਤ ਦਰਜ ਕੀਤੀ ਸੀ। ਦੁਪਹਿਰ ਨੂੰ ਸ਼ੁਰੂ ਹੋਣ ਵਾਲੇ ਇਸ ਮੈਚ ਵਿਚ ਮੌਜੂਦਾ ਵਨ ਡੇ ਵਿਸ਼ਵ ਚੈਂਪੀਅਨ ਨੂੰ ਆਬੂ ਧਾਬੀ ਦੀ ਤੇਜ਼ ਗਰਮੀ ਝੱਲਣੀ ਪਵੇਗੀ, ਜਿੱਥੇ ਹੁੰਮਸ ਭਰੇ ਮਾਹੌਲ ਵਿਚ ਤਾਪਮਾਨ 32 ਡਿਗਰੀ ਸੈਲਸੀਅਸ ਤੋਂ ਉੱਪਰ ਹੁੰਦਾ ਹੈ। ਇੰਗਲੈਂਡ ਲਈ ਹਾਲਾਂਕਿ ਚੰਗੀ ਗੱਲ ਇਹ ਹੈ ਕਿ ਆਬੂ ਧਾਬੀ ਦੀ ਪਿੱਚ ਨੂੰ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਮੰਨਿਆ ਜਾਂਦਾ ਹੈ ਤਾਂ ਅਜਿਹੇ ਵਿਚ ਮੋਰਗਨ ਇਕ ਬੱਲੇਬਾਜ਼ ਦੀ ਜਗ੍ਹਾ ਟੀਮ ਵਿਚ ਮਾਰਕ ਵੁੱਡ ਨੂੰ ਸ਼ਾਮਲ ਕਰ ਸਕਦਾ ਹੈ।

ਇਹ ਖਬਰ ਪੜ੍ਹੋ- WI vs SA : ਲੁਈਸ ਨੇ ਤੋੜਿਆ ਕੋਲਿਨ ਮੁਨਰੋ ਦਾ ਵੱਡਾ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News