ENG v IND : ਪਹਿਲੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 21/0
Wednesday, Aug 04, 2021 - 11:02 PM (IST)
ਨਾਟਿੰਘਮ- ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (46 ਦੌੜਾਂ ਉੱਤੇ 4 ਵਿਕਟਾਂ) ਅਤੇ ਮੁਹੰਮਦ ਸ਼ਮੀ (28 ਦੌੜਾਂ 'ਤੇ 3 ਵਿਕਟਾਂ) ਦੀ ਅਗਵਾਈ ’ਚ ਤੇਜ਼ ਗੇਂਦਬਾਜ਼ ਚੌਕੜੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਇੰਗਲੈਂਡ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਬੁੱਧਵਾਰ ਨੂੰ ਪਹਿਲੀ ਪਾਰੀ ’ਚ 65.4 ਓਵਰਾਂ ’ਚ 183 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਨੇ ਇਸ ਦੇ ਜਵਾਬ ’ਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 12 ਓਵਰਾਂ ’ਚ ਬਿਨਾਂ ਕੋਈ ਵਿਕਟ ਗਵਾਏ 21 ਦੌੜਾਂ ਬਣਾ ਲਈਆਂ ਹਨ। ਭਾਰਤ ਦੇ ਦੋਵਾਂ ਓਪਨਰ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ 9-9 ਦੌੜਾਂ ਬਣਾ ਕੇ ਕਰੀਜ਼ 'ਤੇ ਹਨ। ਭਾਰਤ ਅਜੇ ਇੰਗਲੈਂਡ ਦੇ ਸਕੋਰ ਨਾਲ 162 ਦੌੜਾਂ ਪਿੱਛੇ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਮਹਿਲਾ ਗੋਲਫ ’ਚ ਅਦਿਤੀ ਦੀ ਸ਼ਾਨਦਾਰ ਸ਼ੁਰੂਆਤ
ਇੰਗਲੈਂਡ ਲਈ ਕਪਤਾਨ ਜੋ ਰੂਟ ਨੇ 108 ਗੇਂਦਾਂ ’ਚ 11 ਚੌਕਿਆਂ ਦੇ ਸਹਾਰੇ 64 ਦੌੜਾਂ ਬਣਾਈਆਂ। ਸ਼ਾਰਦੁਲ ਠਾਕੁਰ ਨੇ ਰੂਟ ਨੂੰ ਐੱਲ. ਬੀ. ਡਬਲਯੂ. ਕਰ ਕੇ ਆਪਣੀਆਂ 2 ਵਿਕਟਾਂ ’ਚੋਂ ਇਕ ਕੱਢੀ। ਇੰਗਲੈਂਡ ਦੀਆਂ 9 ਵਿਕਟਾਂ 160 ਦੌੜਾਂ ਉੱਤੇ ਡਿੱਗ ਚੁੱਕੀਆਂ ਸਨ ਪਰ ਸੈਮ ਕਿਉਰੇਨ ਨੇ 37 ਗੇਂਦਾਂ ਉੱਤੇ ਅਜੇਤੂ 27 ਦੌੜਾਂ ਬਣਾ ਕੇ ਇੰਗਲੈਂਡ ਨੂੰ 183 ਤੱਕ ਪਹੁੰਚਾਇਆ। ਇੰਗਲੈਂਡ ਇਕ ਸਮੇਂ ਤਿੰਨ ਵਿਕਟਾਂ ’ਤੇ 138 ਦੌੜਾਂ ਬਣਾ ਕੇ ਚੰਗੀ ਹਾਲਤ ’ਚ ਸੀ ਪਰ ਇਸ ਸਕੋਰ 'ਤੇ ਜਾਨੀ ਬੇਅਰਸਟੋ ਦਾ ਵਿਕਟ ਡਿੱਗਣ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਇੰਗਲੈਂਡ ਦੀ ਪਾਰੀ ਨੂੰ ਸਮੇਟਣ ’ਚ ਜ਼ਿਆਦਾ ਸਮਾਂ ਨਹੀਂ ਲਾਇਆ। ਬੇਅਰਸਟੋ ਨੇ ਦੂਜੇ ਸਭ ਤੋਂ ਜ਼ਿਆਦਾ 29 ਦੌੜਾਂ ਬਣਾਈਆਂ। ਇੰਗਲੈਂਡ ਨੇ ਆਪਣੀਆਂ ਆਖਰੀ 7 ਵਿਕਟਾਂ 45 ਦੌੜਾਂ ਜੋੜ ਕੇ ਗਵਾ ਦਿੱਤੀਆਂ। ਬੁਮਰਾਹ ਨੇ ਪਹਿਲੇ ਓਵਰ ’ਚ ਰੋਰੀ ਬੰਰਸ ਨੂੰ 5ਵੀਂ ਗੇਂਦ ’ਤੇ ਐੱਲ. ਬੀ. ਡਬਲਯੂ. ਕਰ ਕੇ ਜੋ ਸ਼ੁਰੂਆਤ ਕੀਤੀ ਉਹ ਬੁਮਰਾਹ ਨੇ ਜੇਮਸ ਏਂਡਰਸਨ ਨੂੰ ਬੋਲਡ ਕਰ ਕੇ ਖਤਮ ਕੀਤਾ। ਮੁਹੰਮਦ ਸਿਰਾਜ ਨੇ 48 ਦੌੜਾਂ ਉੱਤੇ ਇਕ ਵਿਕਟ ਅਤੇ ਠਾਕੁਰ ਨੇ 41 ਦੌੜਾਂ ਉੱਤੇ 2 ਵਿਕਟਾਂ ਕੱਢੀਆਂ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜਾਰਜੀਆ ਦੇ ਵੇਟਲਿਫਟਰ ਨੇ ਬਣਾਇਆ ਰਿਕਾਰਡ, ਚੁੱਕਿਆ ਇੰਨੇ ਕਿਲੋ ਭਾਰ
ਪਲੇਇੰਗ ਇਲੈਵਨ
ਇੰਗਲੈਂਡ: ਰੋਰੀ ਬਰਨਜ਼, ਡੋਮਿਨਿਕ ਸਿਬਲੀ, ਜੈਕ ਕ੍ਰੌਲੀ, ਜੋ ਰੂਟ (ਕਪਤਾਨ), ਜੌਨੀ ਬੇਅਰਸਟੋ, ਡੈਨੀਅਲ ਲਾਰੈਂਸ, ਜੋਸ ਬਟਲਰ (ਵਿਕਟਕੀਪਰ), ਸੈਮ ਕੁਰੇਨ, ਓਲੀ ਰੌਬਿੰਸਨ, ਸਟੂਅਰਟ ਬ੍ਰਾਡ, ਜੇਮਜ਼ ਐਂਡਰਸਨ.
ਭਾਰਤ: ਰੋਹਿਤ ਸ਼ਰਮਾ, ਕੇਐਲ ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਸ਼ਾਦਰੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ।