ਇੰਗਲੈਂਡ ਦੀ ਟੀਮ ਨਵੇਂ ਸਾਲ ਦੇ ਸ਼ੁਰੂਆਤ 'ਚ ਕਰੇਗੀ ਸ਼੍ਰੀਲੰਕਾ ਦਾ ਦੌਰਾ

12/09/2020 9:57:03 PM

ਕੋਲੰਬੋ- ਇੰਗਲੈਂਡ ਕ੍ਰਿਕਟ ਟੀਮ ਅਗਲੇ ਸਾਲ ਜਨਵਰੀ 'ਚ ਸ਼੍ਰੀਲੰਕਾ ਦਾ ਦੌਰਾ ਕਰੇਗੀ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਇਸਦੀ ਪੁਸ਼ਟੀ ਕੀਤੀ ਹੈ। ਇਹ ਦੌਰਾ ਪਹਿਲਾਂ ਇਸ ਸਾਲ ਮਾਰਚ 'ਚ ਹੋਣਾ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ਨੂੰ ਅਗਲੇ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਸੀਰੀਜ਼ ਦਾ ਐਲਾਨ ਸ਼੍ਰੀਲੰਕਾ ਦੇ ਲਈ ਰਾਹਤ ਵਾਲੀ ਗੱਲ ਹੈ ਕਿਉਂਕਿ ਮਹਾਮਾਰੀ ਤੋਂ ਬਾਅਦ ਸ਼੍ਰੀਲੰਕਾ 'ਚ ਇਸ ਦੇ ਨਾਲ ਕ੍ਰਿਕਟ ਦੀ ਸ਼ੁਰੂਆਤ ਹੋਵੇਗੀ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਆਪਣੀ ਮੇਜ਼ਬਾਨੀ 'ਚ ਬੰਗਲਾਦੇਸ਼ ਦੇ ਵਿਰੁੱਧ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਆਯੋਜਿਤ ਕਰਨ 'ਤੇ ਵਿਚਾਰ ਕਰ ਰਿਹਾ ਸੀ ਪਰ ਬੰਗਲਾਦੇਸ਼ ਕ੍ਰਿਕਟ ਬੋਰਡ ਨੇ 14 ਦਿਨਾਂ ਦੇ ਇਕਾਂਤਵਾਸ ਪੀਰੀਅਡ ਦੀ ਪਾਲਣਾ ਤੋਂ ਮਨ੍ਹਾ ਕਰ ਦਿੱਤਾ ਤੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਸੀਰੀਜ਼ ਅੱਗੇ ਮੁਲਤਵੀ ਦੇ ਲਈ ਕਿਹਾ ਗਿਆ। ਦੋਵੇਂ ਟੀਮਾਂ ਦੇ ਵਿਚਾਲੇ ਪਹਿਲਾ ਮੈਚ 14 ਜਨਵਰੀ ਤੋਂ 18 ਜਨਵਰੀ ਤੱਕ, ਜਦਕਿ ਦੂਜਾ ਟੈਸਟ ਮੈਚ 22 ਜਨਵਰੀ ਤੋਂ 26 ਜਨਵਰੀ ਤੱਕ ਖੇਡਿਆ ਜਾਵੇਗਾ। ਦੋਵੇਂ ਟੈਸਟ ਮੈਚ ਕੋਲੰਬੋ ਦੇ ਅੰਤਰਰਾਸ਼ਟਰੀ ਗਾਲੇ ਸਟੇਡੀਅਮ 'ਚ ਦਰਸ਼ਕਾਂ ਦੇ ਬਿਨਾਂ ਖੇਡੇ ਜਾਣਗੇ। ਇਹ ਦੋਵੇਂ ਮੈਚ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ।


ਨੋਟ- ਇੰਗਲੈਂਡ ਦੀ ਟੀਮ ਨਵੇਂ ਸਾਲ ਦੇ ਸ਼ੁਰੂਆਤ 'ਚ ਕਰੇਗੀ ਸ਼੍ਰੀਲੰਕਾ ਦਾ ਦੌਰਾ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News